ਕਈ ਸੂਬੇ ਪਾਣੀ-ਪਾਣੀ ਪਰ ਮਣੀਪੁਰ ''ਚ ਸੋਕੇ ਵਰਗੇ ਹਾਲਾਤ

09/01/2019 10:38:45 AM

ਇੰਫਾਲ (ਭਾਸ਼ਾ)—  ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਕੈਬਨਿਟ ਨੇ ਸੂਬੇ ਵਿਚ ਘੱਟ ਮੀਂਹ ਪੈਣ ਕਾਰਨ 70 ਤੋਂ ਵੱਧ ਤਹਿਸੀਲਾਂ 'ਚ ਫਸਲ ਨਾ ਹੋਣ ਕਾਰਨ ਸੋਕੇ ਵਰਗੇ ਹਾਲਾਤ ਦਾ ਐਲਾਨ ਕੀਤਾ ਹੈ | ਮੁੱਖ ਮੰਤਰੀ ਦੇ ਸਕੱਤਰ ਐੱਨ. ਜਿਓਫਰੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਕੇਂਦਰ ਸਰਕਾਰ ਤੋਂ ਰਾਹਤ ਪਾਉਣ ਲਈ ਸ਼ਨੀਵਾਰ ਨੂੰ ਇਹ ਫੈਸਲਾ ਲਿਆ ਗਿਆ | ਬਿਆਨ 'ਚ ਕਿਹਾ ਗਿਆ ਇਸ ਸਾਲ ਘੱਟ ਮੀਂਹ ਕਾਰਨ ਸੂਬੇ ਦੇ 70 ਤੋਂ ਵੱਧ ਤਹਿਸੀਲਾਂ 'ਚ ਫਸਲਾਂ ਪ੍ਰਭਾਵਿਤ ਹੋਈਆਂ ਹਨ | ਜਿਨ੍ਹਾਂ ਪਿੰਡਾਂ ਵਿਚ 33 ਫੀਸਦੀ ਤੋਂ 50 ਫੀਸਦੀ ਤੋਂ ਵੱਧ ਫਸਲ ਨਹੀਂ ਹੋਈ ਹੈ, ਉਨ੍ਹਾਂ ਨੂੰ ਮਾਮੂਲੀ ਅਤੇ ਗੰਭੀਰ ਰੂਪ ਨਾਲ ਪ੍ਰਭਾਵਿਤ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ | 

ਬਿਆਨ ਮੁਤਾਬਕ ਕੈਬਨਿਟ ਦੀ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਾਲਾਤ 'ਤੇ ਚਰਚਾ ਲਈ ਕੈਬਨਿਟ ਮੰਤਰੀਆਂ, ਵਿਧਾਇਕਾਂ, ਸੀਨੀਅਰ ਅਧਿਕਾਰੀਆਂ, 16 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਖੇਤੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਇਕ ਉੱਚ ਪੱਧਰੀ ਐਮਰਜੈਂਸੀ ਬੈਠਕ ਕੀਤੀ ਸੀ | ਇੱਥੇ ਦੱਸ ਦੇਈਏ ਕਿ ਪੰਜਾਬ ਸਮੇਤ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਮੱਧ ਪ੍ਰਦੇਸ਼ 'ਚ ਜਿੱਥੇ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਉੱਥੇ ਹੀ ਮਣੀਪੁਰ ਵਿਚ ਸੋਕੇ ਵਰਗੇ ਹਾਲਾਤ ਬਣਨਾ ਹੈਰਾਨੀ ਵਾਲੀ ਗੱਲ ਹੈ |


Tanu

Content Editor

Related News