ਮਣੀਪੁਰ ''ਚ ਵੱਡਾ ਫੇਰਬਦਲ, ਪੰਜ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

Friday, Sep 25, 2020 - 12:48 AM (IST)

ਮਣੀਪੁਰ ''ਚ ਵੱਡਾ ਫੇਰਬਦਲ, ਪੰਜ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਇੰਫਾਲ - ਮਣੀਪੁਰ ਦੇ ਸੀ.ਐੱਮ. ਐੱਨ. ਬੀਰੇਨ ਸਿੰਘ ਨੇ ਆਪਣੀ ਕੈਬਨਿਟ 'ਚ ਵੱਡਾ ਫੇਰਬਦਲ ਕੀਤਾ। ਉਨ੍ਹਾਂ ਨੇ ਛੇ ਮੰਤਰੀਆਂ ਨੂੰ ਹਟਾ ਦਿੱਤਾ ਹੈ ਜਿਸ 'ਚ ਭਾਜਪਾ ਦੇ ਵੀ ਤਿੰਨ ਮੰਤਰੀ ਸ਼ਾਮਲ ਹਨ। ਭਾਜਪਾ ਦੇ ਇਹ ਮੰਤਰੀ ਹਨ- ਕੇ.ਵੀ. ਹਨਖਾਲਿਆਨ, ਨੇਮਚਾ ਕਿਪਗੇਨ ਅਤੇ ਠੋਕਚੋਮ ਰਾਧੇਸ਼ਿਆਮ ਸਿੰਘ।

ਇਸ ਤੋਂ ਬਾਅਦ ਰਾਜਪਾਲ ਨਜਮਾ ਹੇਪਤੁੱਲਾ ਨੇ ਪੰਜ ਨਵੇਂ ਮੰਤਰੀਆਂ ਨੂੰ ਰਾਜ-ਮਹਿਲ ਇੰਫਾਲ 'ਚ ਰਾਜ ਮੰਤਰੀ ਮੰਡਲ ਦੀ ਸਹੁੰ ਚੁਕਾਈ। ਇਨ੍ਹਾਂ 'ਚ ਦੋ ਵਿਧਾਇਕ ਉਹ ਹਨ ਜੋ ਕਾਂਗਰਸ ਛੱਡ ਕੇ ਭਾਜਪਾ 'ਚ ਆਏ ਹਨ।

ਉਥੇ ਹੀ ਇਸ ਫੇਰਬਦਲ ਨੂੰ ਲੈ ਕੇ ਸੂਬੇ ਦੇ ਸੀ.ਐੱਮ. ਐੱਨ. ਬੀਰੇਨ ਸਿੰਘ ਨੇ ਕਿਹਾ ਕਿ ਰਾਜਨੀਤੀ 'ਚ ਅਜਿਹਾ ਫੇਰਬਦਲ ਆਮ ਹੈ। ਮੈਂ ਜੋ ਕੁੱਝ ਵੀ ਕਰ ਰਿਹਾ ਹਾਂ ਉਸ 'ਚ ਕੇਂਦਰੀ ਨੇਤਾਵਾਂ ਦਾ ਅਸ਼ੀਰਵਾਦ  ਨਾਲ ਹੈ। ਮੈਨੂੰ ਉਮੀਦ ਹੈ ਕਿ ਅਸੀਂ ਵਿਕਾਸ ਲਈ ਹੋਰ ਜ਼ਿਆਦਾ ਕੰਮ ਕਰਾਂਗੇ।

ਜ਼ਿਕਰਯੋਗ ਹੈ ਕਿ ਪ੍ਰਦੇਸ਼ ਭਾਜਪਾ ਪ੍ਰਧਾਨ ਸਾਇਖੋਮ ਟਿਕੇਂਦਰ ਸਿੰਘ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਦਿੱਲੀ 'ਚ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਹੀ ਬੀਰੇਨ ਸਿੰਘ ਕੈਬੀਨਟ 'ਚ ਫੇਰਬਦਲ ਦੀ ਚਰਚਾ ਸੀ।


author

Inder Prajapati

Content Editor

Related News