ਮਣੀਪੁਰ ''ਚ ਮੰਤਰੀ ਦੇ ਨਿੱਜੀ ਸਹਾਇਕ ਨੂੰ ਅਣਪਛਾਤੇ ਲੋਕਾਂ ਨੇ ਕੀਤਾ ਅਗਵਾ

Friday, Sep 20, 2024 - 05:53 PM (IST)

ਮਣੀਪੁਰ ''ਚ ਮੰਤਰੀ ਦੇ ਨਿੱਜੀ ਸਹਾਇਕ ਨੂੰ ਅਣਪਛਾਤੇ ਲੋਕਾਂ ਨੇ ਕੀਤਾ ਅਗਵਾ

ਇੰਫਾਲ- ਮਣੀਪੁਰ ਦੇ ਖਪਤਕਾਰ ਮਾਮਲਿਆਂ ਦੇ ਮੰਤਰੀ ਐਲ. ਸੁਸਿੰਦਰੋ ਦੇ ਨਿੱਜੀ ਸਹਾਇਕ ਨੂੰ ਸ਼ੁੱਕਰਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਵਿਚ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਤੋਂ ਅਣਪਛਾਤੇ ਲੋਕਾਂ ਨੇ ਕਥਿਤ ਤੌਰ 'ਤੇ ਅਗਵਾ ਕਰ ਲਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਐਸ. ਸੋਮੋਰਾਂਦਰੋ (43) ਨੂੰ ਅਗਵਾ ਕਰਨ ਦੇ ਪਿੱਛੇ ਦਾ ਮਕਸਦ ਅਜੇ ਤੱਕ ਅਣਜਾਣ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਵੀ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਘਟਨਾ ਵੀਰਵਾਰ ਰਾਤ ਬਿਸ਼ਨੂਪੁਰ ਜ਼ਿਲ੍ਹੇ 'ਚ ਸਾਬਕਾ ਮੁੱਖ ਸਕੱਤਰ ਓਇਨਮ ਨਬਕਿਸ਼ੋਰ ਦੇ ਘਰ 'ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਘੱਟੋ-ਘੱਟ 5 ਰਾਉਂਡ ਫਾਇਰਿੰਗ ਤੋਂ ਬਾਅਦ ਵਾਪਰੀ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਪੁਲਸ ਨੇ ਮੌਕੇ ਤੋਂ ਖੋਲ ਬਰਾਮਦ ਕਰ ਲਏ ਹਨ ਅਤੇ ਬਿਸ਼ਨੂਪੁਰ ਪੁਲਸ ਸਟੇਸ਼ਨ ਵਿਚ ਇਸ ਮਾਮਲੇ ਵਿਚ FIR ਦਰਜ ਕਰ ਲਈ ਗਈ ਹੈ।


author

Tanu

Content Editor

Related News