ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਬਣੇ ਮਾਣਿਕ ਸਾਹਾ, ਚੁੱਕੀ ਅਹੁਦੇ ਦੀ ਸਹੁੰ

Sunday, May 15, 2022 - 01:07 PM (IST)

ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਬਣੇ ਮਾਣਿਕ ਸਾਹਾ, ਚੁੱਕੀ ਅਹੁਦੇ ਦੀ ਸਹੁੰ

ਅਗਰਤਲਾ– ਭਾਜਪਾ ਨੇਤਾ ਬਿਪਲਬ ਕੁਮਾਰ ਦੇਵ ਦੇ ਤ੍ਰਿਪੁਰਾ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਕ ਦਿਨ ਬਾਅਦ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਮਾਣਿਕ ਸਾਹਾ ਨੇ ਸੂਬੇ ਦੇ ਅਗਲੇ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕ ਲਈ ਹੈ। 69 ਸਾਲਾ ਸਾਹਾ ਨੂੰ ਭਾਜਪਾ ਵਿਧਾਇਕ ਦਲ ਦੇ ਨੇਤਾ ਦੇ ਰੂਪ ’ਚ ਨਾਮਜ਼ਦ ਕੀਤਾ ਸੀ। ਸਾਹਾ ਨੇ ਤ੍ਰਿਪੁਰਾ ਦੇ 12ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜਪਾਲ ਸਤਿਆਦੇਵ ਨਾਰਾਇਣ ਆਰੀਆ ਨੇ ਇਕ ਸਾਦੇ ਸਮਾਰੋਹ ’ਚ 69 ਸਾਲਾ ਸਾਹਾ ਨੂੰ ਅਹੁਦੇ ਦੀ ਸਹੁੰ ਚੁਕਾਈ। 

ਦੱਸ ਦੇਈਏ ਕਿ ਸਾਹਾ ਜਿਨ੍ਹਾਂ ਨੇ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ ਰਾਜ ਸਭਾ ਤੋਂ ਪਾਰਟੀ ਦੇ ਸੰਸਦ ਮੈਂਬਰ ਵੀ ਹਨ। ਭਾਜਪਾ ਆਪਣੇ ਨਵੇਂ ਮੁੱਖ ਮੰਤਰੀ ਤੋਂ ਉੱਤਰ-ਪੂਰਬ ਸੂਬੇ ’ਚ ਬਹੁ-ਤਿਕੋਣੀ ਮੁਕਾਬਲੇ ਵਿਚਾਲੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਣ ਦੀ ਉਮੀਦ ਕਰੇਗੀ। ਸਾਹਾ 2016 ’ਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ 2020 ’ਚ ਪਾਰਟੀ ਮੁਖੀ ਬਣਾਇਆ ਗਿਆ ਅਤੇ ਇਸ ਸਾਲ ਉਹ ਮਾਰਚ ’ਚ ਰਾਜ ਸਭਾ ਲਈ ਚੁਣੇ ਗਏ। 


author

Tanu

Content Editor

Related News