ਚੀਨ ਤੋਂ ਆਉਂਦੀਆਂ ਹਨ ਅੰਬ ਪਕਾਉਣ ਵਾਲੀਆਂ ਜ਼ਹਿਰੀਲੀਆਂ ਪੁੜੀਆਂ

Wednesday, Jun 07, 2017 - 01:03 AM (IST)

ਨਵੀਂ ਦਿੱਲੀ (ਅੰਕੁਰ ਸ਼ੁਕਲਾ)— ਅੰਬਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੈਮੀਕਲਸ ਦੀ ਭਰਪੂਰ ਵਰਤੋਂ ਕੀਤੀ ਜਾ ਰਹੀ ਹੈ। ਇਸ ਵਿਚ ਚੀਨ ਤੋਂ ਆਉਣ ਵਾਲੀਆਂ ਪੁੜੀਆਂ ਅੰਬ ਪਕਾਉਣ ਲਈ ਵਰਤੋਂ 'ਚ ਲਿਆਂਦੀਆਂ ਜਾ ਰਹੀਆਂ ਹਨ। ਇਨ੍ਹਾਂ ਪੁੜੀਆਂ ਨਾਲ ਅੰਬ ਸਿਰਫ 48 ਘੰਟੇ ਵਿਚ ਹੀ ਪੱਕ ਜਾਂਦਾ ਹੈ ਅਤੇ ਇਸ 'ਤੇ ਸਿਰਫ 3 ਰੁਪਏ ਖਰਚ ਆਉਂਦਾ ਹੈ। ਪਹਿਲਾਂ ਇਹ ਅੰਬ ਕਾਰਬਾਈਡ ਨਾਲ ਪਕਾਇਆ ਜਾਂਦਾ ਸੀ ਪਰ ਹੁਣ ਇਸ ਨੂੰ ਇਨ੍ਹਾਂ ਪੁੜੀਆਂ ਨਾਲ ਪਕਾਇਆ ਜਾਂਦਾ ਹੈ। ਡਾਕਟਰਾਂ ਮੁਤਾਬਕ ਇਹ ਬੇਹੱਦ ਖਤਰਨਾਕ ਹੈ ਅਤੇ ਇਹ ਇਕ ਜ਼ਹਿਰ ਵੀ ਹੈ। 
ਆਜ਼ਾਦਪੁਰ ਮੰਡੀ ਦੇ ਮੈਂਗੋ ਮਰਚੈਂਟ ਐਸੋਸੀਏਸ਼ਨ ਦੇ ਸਕੱਤਰ ਵਿਨੋਦ ਬਜਾਜ ਮੁਤਾਬਕ ਮੰਡੀ ਵਿਚ ਕਾਰਬਾਈਡ ਨਾਲ ਅੰਬ ਪਕਾਉਣ ਦੀ ਰਵਾਇਤ ਪੂਰੇ ਤੌਰ 'ਤੇ ਖਤਮ ਹੋ ਚੁੱਕੀ ਹੈ। ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਹੁਣ ਚੀਨ ਤੋਂ ਆਉਣ ਵਾਲੀਆਂ ਪੁੜੀਆਂ ਕਾਰਬਾਈਡ ਦੀ ਥਾਂ ਲੈਂਦੀਆਂ ਜਾ ਰਹੀਆਂ ਹਨ। ਪੁੜੀਆਂ ਨੂੰ ਗਿੱਲਾ ਕਰਕੇ ਅੰਬ ਦੀ ਪੇਟੀ ਵਿਚ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਦੋ ਦਿਨ ਦੇ ਅੰਦਰ ਅੰਬ ਪੱਕ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕੁਦਰਤੀ ਤਰੀਕਿਆਂ ਨੂੰ ਛੱਡ ਕੇ ਅੰਬਾਂ ਨੂੰ ਪਕਾਉਣ ਦੀ ਕੋਈ ਵੀ ਰਸਾਇਣਿਕ ਵਰਤੋਂ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ।


Related News