ਹਰਿਆਣਾ: ਸੈਨੇਟਾਈਜ਼ਰ ਕੰਪਨੀ ''ਚ ਲੱਗੀ ਭਿਆਨਕ ਅੱਗ

Saturday, May 23, 2020 - 05:39 PM (IST)

ਹਰਿਆਣਾ: ਸੈਨੇਟਾਈਜ਼ਰ ਕੰਪਨੀ ''ਚ ਲੱਗੀ ਭਿਆਨਕ ਅੱਗ

ਗੁਰੂਗ੍ਰਾਮ-ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਖੇੜਕੀ ਦੌਲਾ ਸਥਿਤ ਸਟੇਲਾ ਕੰਪਨੀ 'ਚ ਅੱਜ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। 

PunjabKesari

ਪੁਲਸ ਮੁਤਾਬਕ ਇਹ ਕੰਪਨੀ ਸੈਨੇਟਾਈਜ਼ਰ ਅਤੇ ਪਰਫਿਊਮ ਦਾ ਉਤਪਾਦਨ ਕਰਦੀ ਹੈ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਦਮਕਲ ਮਹਿਕਮੇ ਦੀਆਂ ਅੱਗ ਬੁਝਾਊ ਗੱਡੀਆਂ ਪਹੁੰਚੀਆਂ ਅਤੇ ਕਾਫੀ ਯਤਨਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। 

PunjabKesari

ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕੰਪਨੀ ਦੇ ਸਟੋਰ 'ਚ ਰੱਖਿਆ ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਇਸ ਫੈਕਟਰੀ 'ਚ ਲਗਭਗ 70 ਲੋਕ ਕੰਮ ਕਰਦੇ ਹਨ ਅਤੇ ਸਾਰੇ ਸੁਰੱਖਿਅਤ ਦੱਸੇ ਗਏ ਹਨ।


author

Iqbalkaur

Content Editor

Related News