ਮੰਡੀ ''ਚ ਹੜ੍ਹ ਦੇ ਪਾਣੀ ਨੇ ਮਚਾਇਆ ਕਹਿਰ

Sunday, Aug 18, 2019 - 10:49 AM (IST)

ਮੰਡੀ ''ਚ ਹੜ੍ਹ ਦੇ ਪਾਣੀ ਨੇ ਮਚਾਇਆ ਕਹਿਰ

ਮੰਡੀ—ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ 'ਚ ਮੰਡੀ ਜ਼ਿਲੇ ਦੇ ਤਹਿਤ ਤੀਰਥਨ ਨਦੀ 'ਚ ਹੜ੍ਹ ਆਉਣ ਕਾਰਨ ਜਨਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਮੌਕੇ 'ਤੇ ਪ੍ਰਸ਼ਾਸਨ ਦੁਆਰਾ ਬਾਜ਼ਾਰ ਖਾਲੀ ਕਰਵਾਇਆ ਗਿਆ ਹੈ। ਇਸ ਭਾਰੀ ਬਾਰਿਸ਼ ਦੇ ਚੱਲਦਿਆਂ ਸੜਕ ਵੀ ਰੁੜ੍ਹ ਗਈ ਹੈ।

PunjabKesari

ਦੱਸ ਦੇਈਏ ਕਿ ਸੂਬੇ 'ਚ ਭਾਰੀ ਬਾਰਿਸ਼ ਕਾਰਨ ਇੱਕ ਪਾਸੇ ਤਾਂ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਦੂਜੇ ਪਾਸੇ ਕਈ ਥਾਵਾਂ 'ਤੇ ਭਿਆਨਕ ਰੂਪ 'ਚ ਜ਼ਮੀਨ ਖਿਸਕਣ ਕਾਰਨ ਹਾਦਸੇ ਵਾਪਰ ਰਹੇ ਹਨ, ਇਸ ਦੌਰਾਨ ਮੰਡੀ-ਕੁੱਲੂ ਨੈਸ਼ਨਲ ਹਾਈਵੇਅ 3 ਅਤੇ ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਆਵਾਜਾਈ ਬੰਦ ਕੀਤੀ ਗਈ ਸੀ।ਮੌਸਮ ਵਿਭਾਗ ਮੁਤਾਬਕ ਸੂਬੇ ਦੇ ਬਾਕੀ ਹਿੱਸਿਆਂ 'ਚ ਅੱਜ ਵੀ ਲਗਾਤਾਰ ਬਾਰਿਸ਼ ਹੋਵੇਗੀ।


author

Iqbalkaur

Content Editor

Related News