ਮਨਾਲੀ-ਦਿੱਲੀ ਵਾਲਵੋ ਬੱਸ ''ਤੇ ਅਣਜਾਣ ਵਿਅਕਤੀਆਂ ਵੱਲੋਂ ਕੀਤੇ ਹਮਲੇ ''ਚ ਵਾਲ-ਵਾਲ ਬਚੇ ਯਾਤਰੀ

08/19/2017 11:11:38 AM

ਸੁੰਦਰਨਗਰ— ਮਨਾਲੀ-ਦਿੱਲੀ ਵਾਲਵੋ ਬੱਸ 'ਤੇ ਹਮਲਾ ਕਰਨ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਬੱਸ 'ਚ 40 ਦੇ ਲੱਗਭਗ ਸੈਰ-ਸਪਾਟਾ ਕਰਨ ਵਾਲੇ ਲੋਕ ਮੌਜ਼ੂਦ ਸਨ। ਇਸ ਹਮਲੇ ਦੌਰਾਨ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਦਰਅਸਲ ਘਟਨਾ ਦੇਰ ਰਾਤ ਦੀ ਹੈ। ਜਦੋਂ ਹਿਮਾਚਲ ਪ੍ਰਦੇਸ਼ ਵਾਲਵੋ ਬੱਸ ਐਸੋਸੀਏਸ਼ਨ ਇਕ ਯਾਤਰੀਆਂ ਦੇ ਇਕ ਗਰੁੱਪ ਨੂੰ ਚਾਮੁੰਡਾ ਟ੍ਰੈਵਲ ਬੱਸ ਡੀ. ਐੱਲ. 1 ਪੀ. ਡੀ. ਮਨਾਲੀ ਤੋਂ ਦਿੱਲੀ ਜਾ ਰਹੀ ਸੀ। ਜਦੋਂ ਉਹ ਨੈਰਚੈਕ ਨਜ਼ਦੀਕ ਕੋਲ ਬਾਈਪਾਸ 'ਤੇ ਜਾ ਰਹੀ ਸੀ ਤਾਂ ਸੜਕ ਕਿਨਾਰੇ ਖੜ੍ਹੀ ਕਾਲੇ ਰੰਗ ਦੀ ਕਾਰ ਸਵਾਰਾਂ ਨੇ ਬੱਸ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਡਰਾਈਵਰ ਨੇ ਬੱਸ ਰੋਕ ਕੇ ਉਸ ਦਾ ਵਿਰੋਧ ਕੀਤਾ ਤਾਂ ਕਾਰ ਲੈ ਕੇ ਮੰਡੀ ਵੱਲ ਨੂੰ ਫਰਾਰ ਹੋ ਗਏ।
ਹਾਦਸੇ 'ਚ ਵਾਲ-ਵਾਲ ਬਚਿਆ ਚਾਲਕ
ਇਸ ਤੋਂ ਬਾਅਦ ਜਦੋਂ ਬੱਸ ਸੁੰਦਰਨਗਰ ਬੀ. ਐੈੱਸ. ਐੈੱਲ. ਜਲਾਸ਼ਯ ਤੋਂ ਅੱਗੇ ਨੈਸ਼ਨਲ ਹਾਈਵੇ -21 'ਤੇ ਜਾ ਰਹੀ ਸੀ ਤਾਂ ਉਸ ਸਮੇਂ ਸੜਕ ਉੱਪਰ ਵੱਲ ਨੂੰ ਸਥਿਤ ਜਲਾਸ਼ਯ ਕਿਨਾਰੇ 'ਤੇ ਬੱਸ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਬੱਸ ਦੇ ਪਿਛਲੇ ਦੋ ਸ਼ੀਸ਼ੇ ਟੁੱਟ ਗਏ। ਇਸ ਘਟਨਾ 'ਚ ਡਰਾਈਵਰ ਹੁਕਮ ਚੰਦ ਵਾਲ-ਵਾਲ ਬਚਿਆ, ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਪੁਲਸ ਨੇ ਨਹੀਂ ਕੀਤੀ ਸਹਾਇਤਾ
ਡਰਾਈਵਰ ਸਮੇਤ ਸਵਾਰੀਆਂ ਨੇ ਤੁਰੰਤ ਪੁਲਸ ਸਹਾਇਤਾ 100 ਨੰਬਰ 'ਤੇ ਫੋਨ ਕੀਤਾ ਤਾਂ ਉਹ ਜੋਗਿੰਦਰਨਗਰ 'ਚ ਚੁੱਕਿਆ ਗਿਆ। ਜਿੱਥੇ ਉਨ੍ਹਾਂ ਨੂੰ ਸੁੰਦਰਨਗਰ ਥਾਣਾ ਦੇ ਲੈਂਡ ਲਾਈਨ ਨੰਬਰ 'ਤੇ ਸੰਪਰਕ ਕਰਨ ਨੂੰ ਕਿਹਾ ਗਿਆ ਪਰ ਵਾਰ-ਵਾਰ ਫੋਨ ਕਰਨ 'ਤੇ ਵੀ ਸੁੰਦਰਨਗਰ ਥਾਣਾ ਪੁਲਸ ਨੇ ਫੋਨ ਨਹੀਂ ਚੁੱਕਿਆ।


Related News