ਰਾਤ 8 ਵਜੇ ਤਕ ਖੁੱਲ੍ਹਾ ਰਹੇਗਾ ਮਨਾਲੀ-ਚਡੀਗੜ੍ਹ ਹਾਈਵੇਅ

08/19/2019 7:35:30 PM

ਕੁੱਲੂ— ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ 'ਚ ਪਿਛਲੇ 2-3 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦੇਸ਼ 'ਚ ਸੜਕਾਂ 'ਤੇ ਮੀਂਹ ਦਾ ਆਫਤ ਬਣ ਕੇ ਵਰ੍ਹਿਆ। ਨੈਸ਼ਨਲ ਹਾਈਵੇਅ ਸਮੇਤ ਕਈ ਹਾਈਵੇਅ ਬੰਦ ਹਨ। ਸਭ ਤੋਂ ਬੁਰਾ ਹਾਲ ਚੰਡੀਗੜ੍ਹ-ਮਨਾਲੀ ਹਾਈਵੇਅ ਦਾ ਹੈ। ਪ੍ਰਸ਼ਾਸਨ ਵਲੋਂ ਇਸ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਰਾਤ 8 ਵਜੇ ਤਕ ਖੋਲ੍ਹਣ ਫੈਸਲਾ ਕੀਤਾ ਗਿਆ ਹੈ। 

PunjabKesari
ਪ੍ਰਸ਼ਾਸਨ ਦਾ ਇਹ ਫੈਸਲਾ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ ਅਤੇ ਇਸ ਰੂਟ 'ਤੇ ਆਵਾਜਾਈ ਖੋਲ੍ਹ ਦਿੱਤੀ ਗਈ ਹੈ। ਕੁੱਲੂ-ਮਨਾਲੀ 'ਚ ਸੈਲਾਨੀ ਜੇਕਰ ਫਸੇ ਹੋਏ ਹਨ ਤੇ ਉਹ ਮੰਡੀ-ਚੰਡੀਗੜ੍ਹ ਵੱਲ ਨਹੀਂ ਜਾ ਪਾ ਰਹੇ ਹਨ ਤਾਂ ਉਹ ਜਲਦੀ ਨਿਕਲਣ। ਜੇਕਰ ਸੈਲਾਨੀ ਚੰਡੀਗੜ੍ਹ ਵੱਲ ਆ ਰਹੇ ਹਨ ਤਾਂ ਰਾਤ ਨੂੰ ਮੰਡੀ ਤੋਂ ਕੀਰਤਪੁਰ ਸਾਹਿਬ ਰੂਟ ਤੋਂ ਬਿਲਾਸਪੁਰ ਸਫਰ ਨਾ ਕਰਨ। ਬਿਹਤਰ ਹੋਵੇਗਾ ਕਿ ਮੰਡੀ 'ਚ ਰੁੱਕ ਕੇ ਕੱਲ ਸਵੇਰੇ ਸਫਰ ਕਰਨ। ਇੱਥੇ ਦੱਸ ਦੇਈਏ ਕਿ ਇਸ ਹਾਈਵੇਅ 'ਤੇ 2 ਦਿਨ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਮੰਡੀ ਅਤੇ ਕੁੱਲੂ ਜ਼ਿਲਿਆਂ 'ਚ ਭਾਰੀ ਮੀਂਹ ਕਾਰਨ ਬਿਆਸ ਨਦੀ 'ਚ ਪਾਣੀ ਦਾ ਪੱਧਰ ਵਧ ਗਿਆ। ਪਾਣੀ ਦਾ ਪੱਧਰ ਵੱਧਣ ਕਾਰਨ ਹਾਈਵੇਅ ਨਜ਼ਰ ਨਹੀਂ ਆ ਰਿਹਾ ਸੀ, ਇਸ ਲਈ ਸਾਵਧਾਨੀ ਦੇ ਤੌਰ 'ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਸੀ।


Tanu

Content Editor

Related News