ਉੱਤਰਾਖੰਡ ’ਚ ਭਾਰਤ-ਚੀਨ ਸਰਹੱਦ ’ਤੇ ਵੱਸਿਆ ''ਮਾਣਾ'' ਬਣਿਆ ‘ਦੇਸ਼ ਦਾ ਪਹਿਲਾ ਪਿੰਡ’

Tuesday, Apr 25, 2023 - 04:08 AM (IST)

ਉੱਤਰਾਖੰਡ ’ਚ ਭਾਰਤ-ਚੀਨ ਸਰਹੱਦ ’ਤੇ ਵੱਸਿਆ ''ਮਾਣਾ'' ਬਣਿਆ ‘ਦੇਸ਼ ਦਾ ਪਹਿਲਾ ਪਿੰਡ’

ਦੇਹਰਾਦੂਨ (ਭਾਸ਼ਾ)- ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ. ਆਰ. ਓ.) ਨੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਭਾਰਤ-ਚੀਨ ਸਰਹੱਦ ’ਤੇ ਵੱਸੇ ਸਰਹੱਦੀ ਪਿੰਡ ਮਾਣਾ ਦੇ ਪ੍ਰਵੇਸ਼ ਦੁਆਰ ’ਤੇ ‘ਭਾਰਤ ਦਾ ਪਹਿਲਾ ਪਿੰਡ’ ਹੋਣ ਦਾ ਸਾਈਨ ਬੋਰਡ ਲਗਾ ਦਿੱਤਾ ਹੈ। ਮਾਣਾ ਪਿੰਡ ਬਦਰੀਨਾਥ ਦੇ ਨੇੜੇ ਸਥਿਤ ਹੈ ਅਤੇ ਬਦਰੀਨਾਥ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਦਰਸ਼ਨਾਂ ਲਈ ਮਾਣਾ ਪਿੰਡ ਤੱਕ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾ, ਪੁਲਸ ਨੇ ਇਲਾਕੇ 'ਚ ਕੀਤੀ ਘੇਰਾਬੰਦੀ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਲਿਖਿਆ, ਹੁਣ ਮਾਣਾ ਦੇਸ਼ ਦਾ ਆਖਰੀ ਨਹੀਂ ਸਗੋਂ ਪਹਿਲੇ ਪਿੰਡ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਕਤੂਬਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹੱਦੀ ਪਿੰਡ ਮਾਣਾ ਨੂੰ ਦੇਸ਼ ਦਾ ਪਹਿਲਾ ਪਿੰਡ ਕਰਾਰ ਦਿੱਤਾ ਸੀ ਅਤੇ ਸਾਡੀ ਸਰਕਾਰ ਸਰਹੱਦੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਸਮਰਪਿਤ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News