ਅਮਰੀਕਾ ਤੋਂ ਦੇਸ਼ ਪਰਤਿਆ ਵਿਅਕਤੀ ਜਾ ਰਿਹਾ ਸੀ ਘਰ, ਰਸਤੇ ''ਚ ਹੀ ਆ ਗਈ ਮੌਤ

Wednesday, Sep 04, 2024 - 01:04 PM (IST)

ਕੋਝੀਕੋਡ (ਭਾਸ਼ਾ)- ਅਮਰੀਕਾ ਤੋਂ ਕੇਰਲ ਆ ਰਹੇ ਇਕ ਵਿਅਕਤੀ ਦੀ ਕਨੂੰਰ ਜ਼ਿਲ੍ਹੇ ਦੇ ਥਾਲਾਸੇਰੀ 'ਚ ਘਰ ਜਾਂਦੇ ਸਮੇਂ ਬੁੱਧਵਾਰ ਨੂੰ ਸੜਕ ਹਾਦਸੇ 'ਚ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਚੋਮਬਾਲਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 6.30 ਵਜੇ ਵਡਕਾਰਾ 'ਚ ਮੁਕਾਲੀ ਕੋਲ ਉਸ ਸਮੇਂ ਵਾਪਰਿਆ ਜਦੋਂ ਸ਼ਿਜਿਲ (40) ਕਾਰੀਪੁਰ ਹਵਾਈ ਅੱਡੇ 'ਤੇ ਜਹਾਜ਼ ਤੋਂ ਉਤਾਰਨ ਤੋਂ ਬਾਅਦ ਟੈਕਸੀ 'ਤੇ ਆਪਣੇ ਘਰ ਜਾ ਰਿਹਾ ਸੀ।

ਇਸ ਹਾਦਸੇ 'ਚ ਥਾਲਾਸੇਰੀ ਵਾਸੀ ਟੈਕਸੀ ਡਰਾਈਵਰ ਜੁਬੀ (38) ਦੀ ਵੀ ਮੌਤ ਹੋ ਗਈ। ਟੀਵੀ ਚੈਨਲਾਂ 'ਤੇ ਦਿਖਾਏ ਗਏ ਹਾਦਸੇ ਦੇ ਸੀ.ਸੀ.ਟੀ.ਵੀ. ਵੀਡੀਓ ਅਨੁਸਾਰ, ਟੈਕਸੀ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਪੁਲਸ ਨੇ ਦੱਸਿਆ ਕਿ ਟਰੱਕ ਡਰਾਈਵਰ ਨਿਰਦੇਸ਼ ਦੇ ਬਾਵਜੂਦ ਅਜੇ ਤੱਕ ਥਾਣੇ ਨਹੀਂ ਪਹੁੰਚਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News