ਓ ਤੇਰੀ..! ਆਹ ਤਾਂ ਘਰੇ ਬੈਠੇ ਹੀ ਛਾਪੀ ਜਾਂਦੇ ਸੀ ਨੋਟ, ਰੇਡ ਮਾਰਨ ਗਈ ਐਜੂਰ ਦੀ ਪੁਲਸ ਟੀਮ ਵੀ ਰਹਿ ਗਈ ਹੈਰਾਨ

Tuesday, Sep 01, 2026 - 11:50 AM (IST)

ਓ ਤੇਰੀ..! ਆਹ ਤਾਂ ਘਰੇ ਬੈਠੇ ਹੀ ਛਾਪੀ ਜਾਂਦੇ ਸੀ ਨੋਟ, ਰੇਡ ਮਾਰਨ ਗਈ ਐਜੂਰ ਦੀ ਪੁਲਸ ਟੀਮ ਵੀ ਰਹਿ ਗਈ ਹੈਰਾਨ

ਨੈਸ਼ਨਲ ਡੈਸਕ- ਕਰਨਾਟਕ ਦੇ ਬੈਂਗਲੁਰੂ ਦੱਖਣ ਜ਼ਿਲ੍ਹੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਸ ਨੇ ਨਕਲੀ ਨੋਟ ਤਿਆਰ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕਬਜ਼ੇ 'ਚੋਂ ਨਕਲੀ ਨੋਟ ਛਾਪਣ ਲਈ ਵਰਤਿਆ ਜਾਂਦਾ ਸਾਮਾਨ ਤੇ ਖ਼ਾਸ ਕੈਮੀਕਲ ਵੀ ਬਰਾਮਦ ਕੀਤੇ ਹਨ।

ਗ੍ਰਿਫ਼ਤਾਰ ਗਏ ਵਿਅਕਤੀਆਂ ਦੀ ਪਛਾਣ ਸੰਤੋਸ਼ (35), ਸਤੀਸ਼ (36), ਸੰਪਤ (33), ਰਾਜੇਸ਼ (34), ਰੇਣੁਕਰਾਜ (31), ਸ਼ਿਵਰਾਜ (42) ਅਤੇ ਗੋਵਿੰਦਰਾਜ (50) ਵਜੋਂ ਹੋਈ ਹੈ। ਇਹ ਕਾਰਵਾਈ 31 ਅਗਸਤ ਨੂੰ ਕੀਤੀ ਗਈ ਸੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਮਨਗਰ ਟਾਊਨ ਦੇ ਐਜੂਰ ਥਾਣਾ ਖੇਤਰ 'ਚ ਇੱਕ ਨਵੇਂ ਬਣੇ ਮਕਾਨ ਅੰਦਰ ਜਾਅਲੀ ਨੋਟ ਛਾਪਣ ਦਾ ਧੰਦਾ ਚੱਲ ਰਹਾ ਹੈ। ਇਸ ਆਧਾਰ 'ਤੇ ਟੀਮ ਨੇ ਮੌਕੇ 'ਤੇ ਛਾਪਾ ਮਾਰ ਕੇ 7 ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ- ਅਮਰੀਕਾ ਨੇ ਖੋਹ ਲਈ ਗੁਰਮੀਤ ਸਿੰਘ ਦੀ ਨਾਗਰਿਕਤਾ ! ਸ਼ਰਮਨਾਕ ਕਾਰਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਅੰਦਰ ਦਾ ਹਾਲ ਦੇਖ ਪੁਲਸ ਟੀਮ ਵੀ ਹੈਰਾਨ ਰਹਿ ਗਈ। ਪੁਲਸ ਨੇ ਮੌਕੇ ਤੋਂ ਲਗਭਗ 5 ਲੱਖ ਰੁਪਏ ਮੁੱਲ ਦੇ ਅੱਧੇ-ਛਪੇ ਨਕਲੀ ਨੋਟਾਂ ਦੇ ਕਾਗਜ਼ਾਂ ਦੇ ਬੰਡਲ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਨੋਟ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਰਸਾਇਣ ਵੀ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਫਿਲਾਹਲ ਐਜੂਰ ਪੁਲਸ ਥਾਣੇ 'ਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News