ਦੇਸ਼ ''ਚ ਆ ਸਕਦੈ ਬਿਜਲੀ ਦਾ ਸੰਕਟ ! ਥਰਮਲ ਪਲਾਂਟਾਂ ''ਚ ਸਿਰਫ਼ 9 ਦਿਨਾਂ ਦਾ ਬਚਿਆ ਕੋਲਾ

Saturday, Sep 05, 2026 - 03:55 PM (IST)

ਦੇਸ਼ ''ਚ ਆ ਸਕਦੈ ਬਿਜਲੀ ਦਾ ਸੰਕਟ ! ਥਰਮਲ ਪਲਾਂਟਾਂ ''ਚ ਸਿਰਫ਼ 9 ਦਿਨਾਂ ਦਾ ਬਚਿਆ ਕੋਲਾ

ਨੈਸ਼ਨਲ ਡੈਸਕ- ਦੇਸ਼ ਭਰ ਦੇ ਥਰਮਲ ਪਾਵਰ ਪਲਾਂਟ ਕੋਲੇ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੇ ਹਨ। ਕੇਂਦਰੀ ਬਿਜਲੀ ਅਥਾਰਟੀ ਦੇ ਅੰਕੜਿਆਂ ਅਨੁਸਾਰ, ਪਲਾਂਟ 'ਚ ਕੋਲੇ ਦਾ ਸਟਾਕ ਜਿੰਨਾ ਹੋਣਾ ਚਾਹੀਦਾ, ਉਸ ਦੇ ਅੱਧੇ ਤੋਂ ਵੀ ਘੱਟ ਹੋ ਗਿਆ ਹੈ। ਦਰਅਸਲ 2 ਸਤੰਬਰ ਤੱਕ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਰਹੀ। ਇਸ ਦੌਰਾਨ, ਮਾਨਸੂਨ ਨੇ ਸਪਲਾਈ 'ਚ ਰੁਕਾਵਟ ਪਾਈ, ਜਿਸ ਕਾਰਨ 50 ਪਲਾਂਟਾਂ 'ਚ ਕੋਲੇ ਦਾ ਸਟਾਕ 'ਬਹੁਤ ਘੱਟ' ਹੋ ਗਿਆ।

19 ਦਿਨਾਂ ਦਾ ਸਟਾਕ ਜ਼ਰੂਰੀ

ਇਹ ਪਲਾਂਟ ਲਗਭਗ 224 ਗੀਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। 2 ਸਤੰਬਰ 2026 ਤੱਕ, ਇਨ੍ਹਾਂ ਪਲਾਂਟਾਂ ਕੋਲ 28.2 ਮਿਲੀਅਨ ਟਨ (MT) ਕੋਲਾ ਸੀ। ਹਾਲਾਂਕਿ, ਇਨ੍ਹਾਂ 'ਚ 58.7 ਮਿਲੀਅਨ ਟਨ ਹੋਣਾ ਚਾਹੀਦਾ। ਇਸ ਦਾ ਮਤਲਬ ਹੈ ਕਿ ਥਰਮਲ ਪਾਵਰ ਪਲਾਂਟਾਂ ਕੋਲ ਆਪਣੀਆਂ ਕੋਲੇ ਦੀਆਂ ਜ਼ਰੂਰਤਾਂ ਦਾ ਸਿਰਫ 48% ਹੈ, ਜੋ ਕਿ ਅੱਧੇ (50 ਫੀਸਦੀ) ਤੋਂ ਵੀ ਘੱਟ ਹੈ। 85 ਫੀਸਦੀ ਪਲਾਂਟ ਲੋਡ ਫੈਕਟਰ ਦੇ ਹਿਸਾਬ ਨਾਲ ਉਪਲੱਬਧ ਸਟਾਕ ਲਗਭਗ 9 ਦਿਨਾਂ ਦੀ ਜ਼ਰੂਰਤ ਲਈ ਹੀ ਪੂਰਾ ਹੈ। ਆਮ ਤੌਰ 'ਤੇ, ਲਗਭਗ 19 ਦਿਨਾਂ ਦੇ ਕੋਲੇ ਦਾ ਸਟਾਕ ਹੋਣਾ ਜ਼ਰੂਰੀ ਹੈ।

ਕੋਇਲਾ ਮੰਤਰਾਲੇ ਦਾ ਅਧਿਕਾਰੀ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਇਕ ਅੰਤਰ-ਮੰਤਰਾਲਾ ਟੀਮ ਰੋਜ਼ਾਨਾ ਸਾਰੇ ਮਹੱਤਵਪੂਰਨ ਪਲਾਂਟਾਂ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਨੂੰ ਬਾਲਣ ਦੀ ਨਿਰੰਤਰ ਸਪਲਾਈ ਮਿਲ ਰਹੀ ਹੈ। ਇਨ੍ਹਾਂ 50 ਪਲਾਂਟਾਂ 'ਚੋਂ, 45 ਘਰੇਲੂ ਬਾਲਣ 'ਤੇ ਚੱਲਦੇ ਹਨ, ਚਾਰ ਆਯਾਤ ਕੀਤੇ ਕੋਲੇ ਲਈ ਬਣਾਏ ਗਏ ਹਨ ਅਤੇ ਇਕ ਵਾਸ਼ਰੀ ਰਿਜੈਕਟ (ਕੋਇਲਾ ਧੋਣ ਦੀ ਪ੍ਰਕਿਰਿਆ ਤੋਂ ਰਹਿੰਦ-ਖੂੰਹਦ ਕੋਲਾ) 'ਤੇ ਚੱਲਦਾ ਹੈ।

ਹੈਰਾਨੀ ਦੀ ਗੱਲ ਹੈ ਕਿ ਘੱਟ ਕੋਲੇ ਦੇ ਸਟਾਕ ਦਾ ਸਾਹਮਣਾ ਕਰ ਰਹੇ ਪਲਾਂਟਾਂ 'ਚ ਨਿਰਧਾਰਤ ਮਿਆਰ ਦੇ 25 ਫੀਸਦੀ ਤੋਂ ਘੱਟ ਹੈ। ਕੋਲਾ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ, CEA ਨਿਯਮਾਂ ਦੇ ਤਹਿਤ ਇਕ ਥਰਮਲ ਪਾਵਰ ਪਲਾਂਟ ਨੂੰ "ਕ੍ਰਿਟੀਕਲ" (ਅਹਿਮ) ਦੀ ਸ਼੍ਰੇਣੀ 'ਚ ਰੱਖਣਾ ਨਿਗਰਾਨੀ ਦਾ ਇਕ ਆਮ ਤਰੀਕਾ ਹੈ। ਇਸ ਦਾ ਸਿੱਧਾ ਅਰਥ ਹੈ ਕਿ ਉਨ੍ਹਾਂ ਦੀ ਵਧੇਰੇ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ ਅਤੇ ਪਹਿਲ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਅਜਿਹਾ ਨਹੀਂ ਹੈ ਕਿ ਇਨ੍ਹਾਂ ਪਲਾਂਟਾਂ ਦੀ ਸਪਲਾਈ ਖਤਮ ਹੋ ਰਹੀ ਹੈ।

85% ਪਲਾਂਟ ਲੋਡ ਫੈਕਟਰ 'ਤੇ ਬਿਜਲੀ ਪਲਾਂਟਾਂ ਲਈ ਆਮ ਕੋਲੇ ਦੀ ਲੋੜ ਪ੍ਰਤੀ ਦਿਨ 3.1 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਲ ਲੋੜ ਲਗਭਗ 2.4 ਮਿਲੀਅਨ ਟਨ ਹੈ। ਹਰ ਸਾਲ ਮੌਨਸੂਨ ਸੀਜ਼ਨ ਦੌਰਾਨ ਸਪਲਾਈ 'ਚ ਵਿਘਨ ਪੈਂਦਾ ਹੈ। ਸਤੰਬਰ 'ਚ ਬਾਰਿਸ਼ ਘੱਟਣ ਨਾਲ ਸਥਿਤੀ 'ਚ ਸੁਧਾਰ ਹੁੰਦਾ ਹੈ। ਜਦੋਂ ਕਿ ਬਿਜਲੀ ਮੰਤਰਾਲੇ ਨੇ ਕੋਈ ਟਿੱਪਣੀ ਨਹੀਂ ਕੀਤੀ, ਸੂਤਰਾਂ ਦਾ ਕਹਿਣਾ ਹੈ ਕਿ ਕੁਝ ਕੋਲੇ ਨਾਲ ਚੱਲਣ ਵਾਲੇ ਪਲਾਂਟਾਂ ਨੂੰ ਬਿਜਲੀ ਉਤਪਾਦਨ ਜਾਰੀ ਰੱਖਣ ਲਈ ਅਨੁਸੂਚਿਤ ਰੱਖ-ਰਖਾਅ ਨੂੰ ਮੁਲਤਵੀ ਕਰਨ ਲਈ ਕਿਹਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News