ਅਗਲੇ 7 ਸਾਲਾਂ ’ਚ AI ਅਤੇ EV ਸੈਕਟਰ ਖੋਲ੍ਹਣਗੇ ਕਮਾਈ ਦੇ ਨਵੇਂ ਰਸਤੇ

Saturday, Sep 05, 2026 - 12:11 PM (IST)

ਅਗਲੇ 7 ਸਾਲਾਂ ’ਚ AI ਅਤੇ EV ਸੈਕਟਰ ਖੋਲ੍ਹਣਗੇ ਕਮਾਈ ਦੇ ਨਵੇਂ ਰਸਤੇ

ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ ’ਚ ਅਗਲੇ 5-7 ਸਾਲਾਂ ’ਚ ਵੈਲਥ ਕ੍ਰਿਏਸ਼ਨ ਸਿਰਫ ਮੌਜੂਦਾ ਮਜ਼ਬੂਤ ਕੰਪਨੀਆਂ ਅਤੇ ਰਵਾਇਤੀ ਸੈਕਟਰਾਂ ਤੱਕ ਸੀਮਤ ਨਹੀਂ ਰਹਿਣ ਵਾਲੀ। ਅਰਥਵਿਵਸਥਾ ’ਚ ਹੋ ਰਹੇ ਢਾਂਚਾਗਤ ਬਦਲਾਅ ਵਿਚਾਲੇ ਕਈ ਅਜਿਹੇ ਮੈਗਾਟ੍ਰੈਂਡਸ ਉੱਭਰ ਰਹੇ ਹਨ, ਜੋ ਆਉਣ ਵਾਲੇ ਸਾਲਾਂ ’ਚ ਨਿਵੇਸ਼ਕਾਂ ਲਈ ਧਨ ਸਿਰਜਣ ਦੇ ਮੁੱਖ ਇੰਜਣ ਬਣ ਸਕਦੇ ਹਨ।

ਇਹ ਵੀ ਪੜ੍ਹੋ : ਅਸਮਾਨੀਂ ਚੜ੍ਹੇ ਖੰਡ ਦੇ ਭਾਅ, ਸ਼ੂਗਰ ਮਿੱਲਜ਼ ਫੈੱਡਰੇਸ਼ਨ ਦਾ ਆ ਗਿਆ ਵੱਡਾ ਬਿਆਨ

ਬਜਾਜ ਮਿਊਚੁਅਲ ਫੰਡ ਦੇ ਸੀ. ਆਈ. ਓ. ਨਿਮੇਸ਼ ਚੰਦਨ ਮੁਤਾਬਕ ਕਈ ਮੈਗਾਟ੍ਰੈਂਡ ਵਾਲੇ ਸੈਕਟਰ ਅਜੇ ਵਿਕਾਸ ਦੇ ਸ਼ੁਰੂਆਤੀ ਦੌਰ ’ਚ ਹਨ ਅਤੇ ਇਨ੍ਹਾਂ ’ਚ ਲੰਮੀ ਮਿਆਦ ’ਚ ਤੇਜ਼ ਵਿਸਥਾਰ ਦੀ ਸੰਭਾਵਨਾ ਹੈ। ਏ. ਆਈ. ਅਗਲੀ ਲਹਿਰ ਦੀ ਵੈਲਥ ਕ੍ਰਿਏਸ਼ਨ ਦਾ ਅਹਿਮ ਆਧਾਰ ਬਣ ਸਕਦਾ ਹੈ। ਇਸ ਦੀ ਵਧਦੀ ਵਰਤੋਂ ਨਾਲ ਡਾਟਾ ਸੈਂਟਰ, ਸੈਮੀ-ਕੰਡਕਟਰ, ਫਿਜ਼ੀਕਲ ਏ. ਆਈ., ਇਲੈਕਟ੍ਰਿਕ ਵਾਹਨ (ਈ. ਵੀ.) ਅਤੇ ਰੋਬੋਟਿਕਸ ’ਚ ਨਿਵੇਸ਼ ਵਧਣ ਦੀ ਉਮੀਦ ਹੈ। ਇਸ ਦਾ ਫਾਇਦਾ ਸਿਰਫ ਟੈੱਕ ਕੰਪਨੀਆਂ ਨੂੰ ਹੀ ਨਹੀਂ, ਸਗੋਂ ਬਿਜਲੀ, ਕੂਲਿੰਗ, ਚਿੱਪ ਨਿਰਮਾਣ, ਆਟੋਮੇਸ਼ਨ ਅਤੇ ਉਦਯੋਗਿਕ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ

ਫਾਰਮਾ ’ਚ ਭਾਰਤ ਦੀ ਵਧੇਗੀ ਭੂਮਿਕਾ : 

ਫਾਰਮਾ ਸੈਕਟਰ ’ਚ ਮੈਨੂਫੈਕਚਰਿੰਗ ਅਤੇ ਰਿਸਰਚ ਸਮਰੱਥਾ ਵਧਣ ਨਾਲ ਲੰਮੇ ਸਮੇਂ ’ਚ ਗ੍ਰੋਥ ਦੇ ਮੌਕੇ ਬਣ ਸਕਦੇ ਹਨ। ਕੰਟਰੈਕਟ ਆਧਾਰਿਤ ਮੈਡੀਸਨ ਪ੍ਰੋਡਕਸ਼ਨ ਭਾਵ ਸੀ. ਏ. ਐੱਮ. ਐੱਸ. ਅਤੇ ਗਲੋਬਲ ਫਾਰਮਾ ਸਪਲਾਈ ਚੇਨ ’ਚ ਭਾਰਤ ਦੀ ਵਧਦੀ ਭੂਮਿਕਾ ਘਰੇਲੂ ਕੰਪਨੀਆਂ ਲਈ ਫਾਇਦੇਮੰਦ ਹੋ ਸਕਦੀ ਹੈ।

ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ

ਡਿਫੈਂਸ-ਏਅਰੋਸਪੇਸ ’ਚ ਘਰੇਲੂ ਕੰਪਨੀਆਂ ਨੂੰ ਮੌਕੇ : 

ਘਰੇਲੂ ਰੱਖਿਆ ਉਤਪਾਦਨ ਵਧਾਉਣ, ਰੱਖਿਆ ਬਰਾਮਦ ਨੂੰ ਉਤਸ਼ਾਹ ਦੇਣ ਅਤੇ ਦਰਾਮਦ ’ਤੇ ਨਿਰਭਰਤਾ ਘਟਾਉਣ ਦੀਆਂ ਕੋਸ਼ਿਸ਼ਾਂ ਨਾਲ ਡਿਫੈਂਸ ਅਤੇ ਏਅਰੋਸਪੇਸ ਖੇਤਰ ’ਚ ਮੌਕੇ ਵਧ ਰਹੇ ਹਨ। ਇੰਜੀਨੀਅਰਿੰਗ ਅਤੇ ਮੈਨੂਫੈਕਚਰਿੰਗ ਸਮਰੱਥਾ ਦਾ ਵਿਸਥਾਰ ਵੀ ਇਸ ਥੀਮ ਨੂੰ ਮਜ਼ਬੂਤੀ ਦੇ ਸਕਦਾ ਹੈ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਐੱਫ. ਟੀ. ਏ. ਅਤੇ ਮੈਨੂਫੈਕਚਰਿੰਗ ਨਾਲ ਬਰਾਮਦ ਨੂੰ ਮਿਲੇਗੀ ਤਾਕਤ : 

ਭਾਰਤ ਦੇ ਦੂਜੇ ਦੇਸ਼ਾਂ ਨਾਲ ਵਧਦੇ ਫ੍ਰੀ ਟਰੇਡ ਐਗਰੀਮੈਂਟ (ਐੱਫ. ਟੀ. ਏ.) ਅਤੇ ਗਲੋਬਲ ਸਪਲਾਈ ਚੇਨ ’ਚ ਵਧਦੀ ਹਿੱਸੇਦਾਰੀ ਲੰਮੀ ਮਿਆਦ ਦੀ ਵੈਲਥ ਕ੍ਰਿਏਸ਼ਨ ਦਾ ਆਧਾਰ ਬਣ ਸਕਦੀ ਹੈ। ਘਰੇਲੂ ਉਤਪਾਦਨ ਅਤੇ ਕੈਪੀਟਲ ਐਕਸਪੈਂਡੀਚਰ ਵਧਣ ਨਾਲ ਇੰਜੀਨੀਅਰਿੰਗ, ਉਦਯੋਗਿਕ ਉਤਪਾਦ ਅਤੇ ਮੈਨੂਫੈਕਚਰਿੰਗ ਕੰਪਨੀਆਂ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :  ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ

ਬਚਤ ਦਾ ਵਿੱਤੀਕਰਨ ਬਣੇਗਾ ਵੱਡਾ ਮੌਕਾ : 

ਭਾਰਤੀ ਪਰਿਵਾਰਾਂ ਦੀ ਬਚਤ ਦਾ ਰਵਾਇਤੀ ਸਾਧਨਾਂ ਤੋਂ ਮਿਊਚੁਅਲ ਫੰਡ, ਬੀਮਾ, ਪੈਨਸ਼ਨ ਅਤੇ ਡਿਜੀਟਲ ਵਿੱਤੀ ਸੇਵਾਵਾਂ ਵੱਲ ਵਧਣਾ ਵੱਡਾ ਢਾਂਚਾਗਤ ਬਦਲਾਅ ਹੈ। ਬਚਤ ਦੇ ਵਿੱਤੀਕਰਨ ਨਾਲ ਵਿੱਤੀ ਖੇਤਰ ’ਚ ਲੰਮੀ ਮਿਆਦ ਦੀ ਗ੍ਰੋਥ ਦੀ ਗੁੰਜਾਇਸ਼ ਵਧ ਸਕਦੀ ਹੈ। ਹਾਲਾਂਕਿ ਕਿਸੇ ਵੀ ਮੈਗਾਟ੍ਰੈਂਡ ’ਚ ਨਿਵੇਸ਼ ਤੋਂ ਪਹਿਲਾਂ ਕੰਪਨੀਆਂ ਦੇ ਵੈਲਿਊਏਸ਼ਨ, ਜੋਖਮ ਅਤੇ ਕਾਰੋਬਾਰੀ ਗੁਣਵੱਤਾ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਇਹ ਵੀ ਪੜ੍ਹੋ
: SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News