ਮੇਲਾ ਵੇਖਣ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਘਰ ਨੂੰ ਬਣਾ ਲਿਆ ਨਿਸ਼ਾਨਾ

Friday, Sep 04, 2026 - 03:57 PM (IST)

ਮੇਲਾ ਵੇਖਣ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਘਰ ਨੂੰ ਬਣਾ ਲਿਆ ਨਿਸ਼ਾਨਾ

ਮੁਕੰਦਪੁਰ (ਸੰਜੀਵ)-ਬੰਗਾ ਦੇ ਪਿੰਡ ਝਿੰਗੜਾਂ ਅਤੇ ਤਲਵੰਡੀ ਵਿਖੇ ਦੋ ਮੋਟਰਸਾਈਕਲ ਸਵਾਰਾਂ ਨੇ ਦਹਿਸ਼ਤ ਫੈਲਾ ਦਿੱਤੀ। ਪਿੰਡ ਝਿੰਗੜਾਂ ਦੇ ਇਕ ਘਰ 'ਚੋਂ ਇਨ੍ਹਾਂ ਚੋਰਾਂ ਨੇ ਤਾਲੇ ਤੋੜੇ ਜਿੱਥੋਂ ਇਨ੍ਹਾਂ ਨੂੰ ਕੁਝ ਨਹੀਂ ਮਿਲਿਆ। ਫਿਰ ਇਹੀ ਦੋਨੋਂ ਵਿਅਕਤੀ ਮੋਟਰਸਾਈਕਲ 'ਤੇ ਪਿੰਡ ਤਲਵੰਡੀ ਪਹੁੰਚੇ ਤਾਂ ਉਨ੍ਹਾਂ ਨੇ ਇਕ ਘਰ ਦਾ ਬਾਹਰਲਾ ਤਾਲਾ ਤੋੜਿਆ ਅਤੇ ਫਿਰ ਘਰ ਦੇ ਅੰਦਰ ਚਾਰ ਤਾਲੇ ਤੋੜ ਕੇ ਅਲਮਾਰੀ ਵਿੱਚੋਂ ਪਏ 20 ਹਜ਼ਾਰ ਰੁਪਏ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਚੋਰੀ ਕਰਕੇ ਲੈ ਗਏ। 

ਇਹ ਵੀ ਪੜ੍ਹੋ: ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ ਦਰਦਨਾਕ ਮੌਤ
ਪਰਿਵਾਰਕ ਮੈਂਬਰ ਰਾਣੀ ਨੇ ਦੱਸਿਆ ਕਿ ਮੇਰੇ ਬੇਟੇ ਛਬੀਲ ਦੀ ਸੇਵਾ ਕਰ ਰਹੇ ਸਨ ਅਤੇ ਅਸੀਂ ਝਿੰਗੜਾਂ ਵਿਖੇ ਚੱਲ ਰਹੇ ਮੇਲੇ 'ਤੇ ਗਏ ਹੋਏ ਸੀ। ਇਸੇ ਦੌਰਾਨ ਚੋਰ ਕਰੀਬ ਤਿੰਨ ਚਾਰ ਘੰਟਿਆਂ ਦੇ ਵਿੱਚ ਹੀ ਸਾਡੇ ਘਰੋਂ 20 ਹਜ਼ਾਰ ਰੁਪਏ ਅਤੇ ਜ਼ਰੂਰੀ ਕਾਗਜ਼ਾਤ ਚੋਰੀ ਕਰਕੇ ਲੈ ਗਏ।

ਇਹ ਵੀ ਪੜ੍ਹੋ: ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ, ਵੀਡੀਓ ਵਾਇਰਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News