ਚਾਚੇ ਦੇ ਸਸਕਾਰ ਤੋਂ ਪਰਤਦੇ ਭਤੀਜੇ ਨਾਲ ਵਾਪਰੀ ਅਣਹੋਣੀ ! ਰਸਤੇ ''ਚ ਹੀ ਪਾ ਲਿਆ ''ਕਾਲ਼'' ਨੇ ਘੇਰਾ
Thursday, Nov 06, 2025 - 05:04 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੋਨਭੱਦਰ ਜ਼ਿਲ੍ਹੇ ਦੇ ਅਨਪਾਰਾ ਥਾਣਾ ਖੇਤਰ ਵਿੱਚ ਆਪਣੇ ਚਾਚੇ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਆਪਣੀ ਬਾਈਕ 'ਤੇ ਘਰ ਪਰਤ ਰਹੇ ਇੱਕ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਦਰਦਨਾਕ ਮੌਤ ਹੋ ਗਈ।
ਅਨਪਾਰਾ ਦੇ ਐੱਸ.ਐੱਚ.ਓ. ਬ੍ਰਿਜੇਸ਼ ਸਿੰਘ ਦੇ ਅਨੁਸਾਰ, ਧੁਰਵਾਹ ਦਾ ਰਹਿਣ ਵਾਲਾ ਲਾਲਮਨ (25), ਆਪਣੇ ਚਾਚੇ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਲਾਲਟਾਵਰ ਕਾਸ਼ੀਮੋਡ ਵਿਖੇ ਆਪਣੇ ਸਹੁਰੇ ਘਰ ਜਾ ਰਿਹਾ ਸੀ। ਜਦੋਂ ਉਹ ਅਨਪਾਰਾ-ਸਿੰਗਰੌਲੀ ਸੜਕ 'ਤੇ ਮਿਰਚਧੁਰੀ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚਿਆ ਸੀ ਕਿ ਅਚਾਨਕ ਉਸ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- ਕਿਤੇ ਛਿੜ ਨਾ ਜਾਏ ਪ੍ਰਮਾਣੂ ਜੰਗ ! ਟਰੰਪ ਮਗਰੋਂ ਪੁਤਿਨ ਨੇ ਵੀ ਦੇ'ਤੇ ਨਿਊਕਲੀਅਰ ਟੈਸਟਿੰਗ ਦੇ ਹੁਕਮ
ਟੱਕਰ ਇੰਨੀ ਭਿਆਨਕ ਸੀ ਕਿ ਉਸ ਦਾ ਬਚਣਾ ਮੁਸ਼ਕਲ ਹੀ ਜਾਪਦਾ ਸੀ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਫੋਨ ਕਰਕੇ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਲਾਲਮਨ ਨੂੰ ਹਸਪਤਾਲ ਭੇਜ ਦਿੱਤਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
