ਘਰੋਂ ਮੰਦਰ ਜਾਣ ਦਾ ਕਹਿ ਕੇ ਨਿਕਲੇ ਨੌਜਵਾਨ, ਰਸਤੇ 'ਚ ਹੀ ਨਿਗਲ਼ ਗਿਆ ਕਾਲ਼ ! 5 ਦੀ ਹੋਈ ਦਰਦਨਾਕ ਮੌਤ
Sunday, Feb 15, 2026 - 01:25 PM (IST)
ਨੈਸ਼ਨਲ ਡੈਸਕ- ਕਰਨਾਟਕ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨੇਲਮੰਗਲਾ ਇਲਾਕੇ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਕਾਰ ਅਤੇ ਸਰਕਾਰੀ ਬੱਸ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ 5 ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਉਮਰ 17 ਤੋਂ 22 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਪੁਲਸ ਅਨੁਸਾਰ ਬੇਂਗਲੁਰੂ ਵੱਲ ਜਾ ਰਹੀ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਅਤੇ ਦੂਜੇ ਪਾਸੇ ਤੋਂ ਆ ਰਹੀ ਬੱਸ ਨਾਲ ਜਾ ਭਿੜੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਤੇ 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 5ਵੇਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਸਾਰੇ ਮ੍ਰਿਤਕ ਦੋਡਾਬੱਲਾਪੁਰਾ ਦੇ ਰਹਿਣ ਵਾਲੇ ਸਨ। ਬੱਸ ਵਿੱਚ ਸਵਾਰ ਸਾਰੀਆਂ 43 ਸਵਾਰੀਆਂ ਸੁਰੱਖਿਅਤ ਹਨ। ਉਨ੍ਹਾਂ ਨੂੰ ਦੂਜੀ ਬੱਸ ਰਾਹੀਂ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ।
ਜੁਆਇੰਟ ਪੁਲਸ ਕਮਿਸ਼ਨਰ ਕਾਰਤਿਕ ਰੈੱਡੀ ਨੇ ਦੱਸਿਆ ਕਿ ਖੂਨ ਦੇ ਨਮੂਨੇ ਫੋਰੈਂਸਿਕ ਲੈਬ ਭੇਜੇ ਗਏ ਹਨ ਤਾਂ ਜੋ ਪਤਾ ਲੱਗ ਸਕੇ ਕਿ ਕਿਤੇ ਕਾਰ ਸਵਾਰਾਂ ਨੇ ਸ਼ਰਾਬ ਤਾਂ ਨਹੀਂ ਪੀਤੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਘਰੋਂ ਮੰਦਰ ਜਾਣ ਦਾ ਕਹਿ ਕੇ ਨਿਕਲੇ ਸਨ। ਫਿਲਹਾਲ ਮਾਦਾਨਾਇਕਨਹੱਲੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
