ਰਾਜਸਥਾਨ : ਮਾਸੂਮ ਬੱਚੀ ਨਾਲ ਰੇਪ ਦੇ ਦੋਸ਼ੀ ਨੂੰ ਕੋਰਟ ਨੇ 6 ਦਿਨਾਂ ''ਚ ਸੁਣਾਈ ਉਮਰ ਕੈਦ

Tuesday, Dec 17, 2019 - 04:59 PM (IST)

ਰਾਜਸਥਾਨ : ਮਾਸੂਮ ਬੱਚੀ ਨਾਲ ਰੇਪ ਦੇ ਦੋਸ਼ੀ ਨੂੰ ਕੋਰਟ ਨੇ 6 ਦਿਨਾਂ ''ਚ ਸੁਣਾਈ ਉਮਰ ਕੈਦ

ਚੁਰੂ— ਰਾਜਸਥਾਨ ਦੇ ਚੁਰੂ ਜ਼ਿਲੇ ਦੀ ਪੋਕਸੋ ਕੋਰਟ ਨੇ ਮੰਗਲਵਾਰ ਭਾਵ ਅੱਜ 4 ਸਾਲ ਦੀ ਮਾਸੂਮ ਬੱਚੀ ਨਾਲ ਰੇਪ ਦੇ ਦਰਿੰਦੇ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 30 ਨਵੰਬਰ ਨੂੰ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ, ਜਿਸ ਨਾਲ ਇਹ ਘਿਨੌਣੀ ਵਾਰਦਾਤ ਕੀਤੀ ਗਈ। ਇਸ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਚੁਰੂ ਜ਼ਿਲਾ ਪੁਲਸ ਨੇ ਮਾਮਲਾ ਦਰਜ ਹੋਣ ਦੇ 6 ਦਿਨਾਂ 'ਚ ਹੀ ਚਾਰਜਸ਼ੀਟ ਪੇਸ਼ ਕਰ ਦਿੱਤੀ ਸੀ। ਪੋਕਸੋ ਕੋਰਟ ਦੇ ਜੱਜ ਰਾਜਿੰਦਰ ਸੈਨੀ ਨੇ 9 ਦਸੰਬਰ ਨੂੰ ਰੋਜ਼ਾਨਾ ਸੁਣਵਾਈ ਦੇ ਹੁਕਮ ਦਿੱਤੇ ਸਨ। ਹੁਣ 17 ਦਸੰਬਰ ਨੂੰ ਇਸ ਮਾਮਲੇ 'ਚ ਫੈਸਲਾ ਸੁਣਾ ਦਿੱਤਾ ਹੈ। 14 ਅਤੇ 15 ਦਸੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ 6 ਦਿਨਾਂ 'ਚ ਅਦਾਲਤੀ ਕਾਰਵਾਈ ਨੂੰ ਪੂਰਾ ਕਰਦੇ ਹੋਏ ਫੈਸਲਾ ਸੁਣਾ ਦਿੱਤਾ ਗਿਆ।

1 ਦਸੰਬਰ ਨੂੰ ਕੇਸ ਹੋਇਆ ਸੀ ਦਰਜ-
ਦੱਸਣਯੋਗ ਹੈ ਕਿ ਚੁਰੂ ਜ਼ਿਲੇ ਦੇ ਭਾਨੀਪੁਰਾ ਥਾਣੇ ਅਧੀਨ ਪੈਂਦੇ ਪਿੰਡ ਬੁਕਨਸਰ ਬੜਾ ਵਾਸੀ ਦਇਆਰਾਮ ਨੇ 30 ਨਵੰਬਰ ਨੂੰ 4 ਸਾਲ ਦੀ ਬੱਚੀ ਨੂੰ ਖਿਡੌਣਾ ਦੇਣ ਦੇ ਬਹਾਨੇ ਸੁੰਨਸਾਨ ਥਾਂ 'ਤੇ ਲੈ ਜਾ ਕੇ ਰੇਪ ਕੀਤਾ ਸੀ। ਮਾਸੂਮ ਬੱਚੀ ਦੇ ਦਾਦਾ ਦੀ ਰਿਪੋਰਟ 'ਤੇ ਭਾਨੀਪੁਰਾ ਥਾਣਾ ਪੁਲਸ ਨੇ 1 ਦਸੰਬਰ ਨੂੰ ਮਾਮਲਾ ਦਰਜ ਕਰ ਕੇ ਬੱਚੀ ਦਾ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੇ ਇਕ ਬੋਰਡ ਨੇ ਮੈਡੀਕਲ ਕਰਵਾਇਆ ਸੀ।


author

Tanu

Content Editor

Related News