ਅੰਤਿਮ ਸੰਸਕਾਰ 'ਤੇ ਗਰਲਫਰੈਂਡ ਨੂੰ ਜ਼ਰੂਰ ਬੁਲਾਉਣਾ, ਇਹ ਕਹਿ ਨੌਜਵਾਨ ਨੇ ਲਿਆ ਫਾਹਾ

Saturday, Nov 16, 2019 - 11:42 AM (IST)

ਅੰਤਿਮ ਸੰਸਕਾਰ 'ਤੇ ਗਰਲਫਰੈਂਡ ਨੂੰ ਜ਼ਰੂਰ ਬੁਲਾਉਣਾ, ਇਹ ਕਹਿ ਨੌਜਵਾਨ ਨੇ ਲਿਆ ਫਾਹਾ

ਨਵੀਂ ਦਿੱਲੀ— ਦਿੱਲੀ ਦੇ ਨਿਹਾਲ ਵਿਹਾਰ 'ਚ ਪਿਆਰ 'ਚ ਧੋਖਾ ਮਿਲਣ 'ਤੇ ਇਕ ਨੌਜਵਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਲਿਖਿਆ ਅਤੇ ਵੀਡੀਓ ਵੀ ਬਣਾਈ। ਮ੍ਰਿਤਕ ਨੌਜਵਾਨ ਦਾ ਨਾਂ ਹਰਪ੍ਰੀਤ ਸਿੰਘ ਹੈ। ਹਰਪ੍ਰੀਤ ਨੇ ਆਪਣੀ ਮੌਤ ਲਈ ਗਰਲਫਰੈਂਡ ਅਤੇ ਉਸ ਦੇ ਦੋ ਦੋਸਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਨੇ ਨੌਜਵਾਨ ਦੀ ਗਰਲਫਰੈਂਡ ਵਿਰੁੱਧ ਉਕਸਾਉਣ ਦਾ ਮਾਮਲਾ ਦਰਜ ਕਰ ਕੇ ਜਾਂਚ 'ਚ ਜੁਟ ਗਈ ਹੈ। ਆਪਣੇ ਸੁਸਾਈਡ ਨੋਟ ਵਿਚ ਉਸ ਨੇ ਲਿਖਿਆ ਕਿ ਗਰਲਫਰੈਂਡ ਨੂੰ ਵਿਆਜ 'ਤੇ ਲੈ ਕੇ 7 ਲੱਖ ਰੁਪਏ ਦਿੱਤੇ ਸਨ। ਰੁਪਣੇ ਮੰਗਣ 'ਤੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਨਾਲ ਬਲਾਤਕਾਰ ਦੇ ਮਾਮਲੇ ਵਿਚ ਫਸਾਉਣ ਦੀ ਧਮਕੀ ਦਿੱਤੀ ਸੀ। ਹਰਪ੍ਰੀਤ ਨੇ ਫੇਸਬੁੱਕ 'ਤੇ ਆਪਣੇ ਇਕ ਦੋਸਤ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ ਕਿ ਭਰਾ ਬਹੁਤ ਕੋਸ਼ਿਸ਼ ਦੇ ਬਾਵਜੂਦ ਉਹ ਕੁੜੀ ਦੇ ਦਿੱਤੇ ਧੋਖੇ ਨੂੰ ਭੁੱਲਾ ਨਹੀਂ ਪਾ ਰਿਹਾ ਹੈ। ਉਸ ਦੇ ਦੋਸਤਾਂ ਨੇ ਮੈਨੂੰ ਮਜਬੂਰ ਕਰ ਦਿੱਤਾ ਹੈ। ਮੈਂ ਖੁਦਕੁਸ਼ੀ ਕਰ ਰਿਹਾ ਹਾਂ। ਤੂੰ ਮੇਰੇ ਮਰਨ ਦੀ ਖ਼ਬਰ ਅਤੇ ਮੇਰੀ ਆਖਰੀ ਤਸਵੀਰ ਨੂੰ ਫੇਸਬੁੱਕ 'ਤੇ ਅਪਡੇਟ ਕਰ ਦੇਣਾ। ਕੁੜੀ ਨੂੰ ਮੇਰੇ ਅੰਤਿਮ ਸੰਸਕਾਰ ਵਿਚ ਆਉਣ ਲਈ ਜ਼ਰੂਰੀ ਆਖੀ।

ਜਾਣਕਾਰੀ ਮੁਤਾਬਕ ਮ੍ਰਿਤਕ ਹਰਪ੍ਰੀਤ ਸਿੰਘ (30) ਆਪਣੇ ਮਾਤਾ-ਪਿਤਾ, ਭੈਣ ਅਤੇ ਛੋਟੇ ਭਰਾ ਜਸਪ੍ਰੀਤ ਨਾਲ ਨਿਹਾਲ ਵਿਹਾਰ ਵਿਚ ਰਹਿੰਦਾ ਸੀ। ਉਹ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਸੜਕ ਹਾਦਸੇ ਦੀ ਵਜ੍ਹਾ ਕਰ ਕੇ ਉਹ ਘਰ 'ਚ ਵੀ ਰਹਿੰਦਾ ਸੀ। ਬੀਤੀ 12 ਨਵੰਬਰ ਦੀ ਰਾਤ ਹਰਪ੍ਰੀਤ ਨੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪੁੱਜੀ ਪੁਲਸ ਨੂੰ ਉਸ ਕੋਲੋਂ ਸੁਸਾਈਡ ਨੋਟ ਮਿਲਿਆ। ਜਾਂਚ ਦੌਰਾਨ ਪੁਲਸ ਨੂੰ ਉਸ ਦੇ ਫੋਨ 'ਚ ਵੀਡੀਓ ਮਿਲੀ, ਜਿਸ ਨੂੰ ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਬਣਾਇਆ ਸੀ। 

ਹਰਪ੍ਰੀਤ ਦੇ ਭਰਾ ਜਸਪ੍ਰੀਤ ਨੇ ਦੱਸਿਆ ਕਿ ਉਸ ਦਾ ਭਰਾ ਹਰਪ੍ਰੀਤ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ। ਉਸੇ ਕੰਪਨੀ ਵਿਚ ਕੰਮ ਕਰਨ ਵਾਲੀ ਇਕ ਕੁੜੀ ਨਾਲ ਉਹ ਪਿਆਰ ਕਰਦਾ ਸੀ। ਹਰਪ੍ਰੀਤ ਉਸ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਇਸ ਬਾਰੇ ਘਰ ਵੀ ਗੱਲ ਕੀਤੀ ਸੀ। 10-15 ਦਿਨ ਪਹਿਲਾਂ ਮੇਰੇ ਪਿਤਾ ਰਿਸ਼ਤਾ ਤੈਅ ਕਰਨ ਲਈ ਕੁੜੀ ਦੇ ਘਰ ਗਏ ਸਨ ਪਰ ਕੁੜੀ ਅਤੇ ਉਸ ਦੇ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਹਰਪ੍ਰੀਤ ਪਰੇਸ਼ਾਨ ਰਹਿੰਦਾ ਸੀ। 


author

Tanu

Content Editor

Related News