10 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ ਕੋਰਟ ਨੇ ਸੁਣਾਈ 142 ਸਾਲ ਦੀ ਸਜ਼ਾ

Saturday, Oct 01, 2022 - 10:10 AM (IST)

10 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ ਕੋਰਟ ਨੇ ਸੁਣਾਈ 142 ਸਾਲ ਦੀ ਸਜ਼ਾ

ਪਤਨਮਤਿੱਟਾ (ਭਾਸ਼ਾ)- ਕੇਰਲ ਦੀ ਇਕ ਸਥਾਨਕ ਅਦਾਲਤ ਨੇ ਇਕ ਨਾਬਾਲਗ ਕੁੜੀ ਨਾਲ 2 ਸਾਲ ਤੱਕ ਜਬਰ ਜ਼ਿਨਾਹ ਕਰਨ ਦੇ ਮਾਮਲੇ 'ਚ 41 ਸਾਲਾ ਵਿਅਕਤੀ ਨੂੰ 142 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਪੁਲਸ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਪਤਨਮਤਿੱਟਾ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਜਸਟਿਸ ਜੈਕੁਮਾਰ ਜੌਹਨ ਨੇ ਆਨੰਦਨ ਪੀ.ਆਰ. ਨੂੰ 142 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਅਤੇ ਉਸ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ।

ਇਹ ਵੀ ਪੜ੍ਹੋ : 8ਵੀਂ ਦੀ ਵਿਦਿਆਰਥਣ ਨਾਲ 8 ਮੁਲਜ਼ਮਾਂ ਨੇ ਜਬਰ ਜ਼ਿਨਾਹ ਕਰ ਬਣਾਇਆ ਅਸ਼ਲੀਲ ਵੀਡੀਓ

ਬਿਆਨ 'ਚ ਕਿਹਾ ਗਿਆ ਹੈ ਕਿ ਜ਼ਿਲ੍ਹੇ 'ਚ ਇਹ ਪੋਕਸੋ ਮਾਮਲੇ ਦੇ ਕਿਸੇ ਦੋਸ਼ੀ ਨੂੰ ਦਿੱਤੀ ਗਈ ਵੱਧ ਤੋਂ ਵੱਧ ਸਜ਼ਾ ਹੈ। ਇਸ 'ਚ ਦੱਸਿਆ ਗਿਆ ਫਿਲਹਾਲ, ਦੋਸ਼ੀ ਨੂੰ ਕੁੱਲ 60 ਸਾਲ ਜੇਲ੍ਹ ਦੀ ਸਜ਼ਾ ਕੱਟਣੀ ਹੋਵੇਗੀ। ਦੋਸ਼ੀ 10 ਸਾਲਾ ਪੀੜਤਾ ਦਾ ਰਿਸ਼ਤੇਦਾਰ ਹੈ। ਉਸ ਨੂੰ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਭਾਰਤੀ ਦੰਡਾਵਲੀ ਦੀ ਧਾਰਾ 506 (ਅਪਰਾਧਕ ਧਮਕੀ) ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਨੇ ਕਿਹਾ ਕਿ ਦੋਸ਼ੀ ਨੇ 2019-21 ਦੌਰਾਨ ਬੱਚੀ ਦਾ ਯੌਨ ਸ਼ੋਸ਼ਣ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News