ਹੱਤਿਆ ਕਰਨ ਤੋਂ ਬਾਅਦ ਕੰਧ ''ਤੇ ਲਿਖਿਆ, ''ਇਸ ਨੇ ਮੇਰੀ ਭੈਣ ਨਾਲ ਰੇਪ ਕੀਤਾ ਸੀ''
Monday, Sep 07, 2015 - 06:28 PM (IST)
ਨਵੀਂ ਦਿੱਲੀ- ਦੇਹਰਾਦੂਨ ਸ਼ਹਿਰ ਦੇ ਜਾਖਨ ਖੇਤਰ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ 26 ਸਾਲ ਦੇ ਇਕ ਵਿਅਕਤੀ ਨੀਰਜ ਕੁਮਾਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਬਸ ਇੰਨਾ ਹੀ ਨਹੀਂ ਦੋਸ਼ੀ ਨੇ ਹੱਤਿਆ ਤੋਂ ਬਾਅਦ ਉਸ ਦੀਆਂ ਦੋਵੇਂ ਅੱਖਾਂ ਕੱਢ ਲਈਆਂ।
ਹੈਰਾਨੀ ਦੀ ਗੱਲ ਇਹ ਹੈ ਕਿ ਹੱਤਿਆ ਤੋਂ ਬਾਅਦ ਦੋਸ਼ੀ ਨੇ ਹੱਤਿਆ ਕਿਉਂ ਕੀਤੀ, ਇਸ ਦਾ ਕਾਰਨ ਵੀ ਉਹ ਲਿਖ ਗਿਆ। ਉਸ ਨੇ ਖੂਨ ਨਾਲ ਲਿਖਿਆ ਕਿ ''ਮੇਰੀ ਭੈਣ ਨਾਲ ਇਸ ਸ਼ਖਸ ਨੇ ਰੇਪ ਕੀਤਾ ਸੀ''। ਹਾਲਾਂਕਿ ਪੁਲਸ ਦਾ ਮੰਨਣਾ ਹੈ ਕਿ ਸ਼ਾਇਦ ਦੋਸ਼ੀ ਨੇ ਇਹ ਧਿਆਨ ਵੰਡਾਉਣ ਲਈ ਕੀਤਾ ਹੈ, ਤਾਂ ਕਿ ਪੁਲਸ ਜਾਂਚ ਤੋਂ ਗੁੰਮਰਾਹ ਹੋ ਸਕੇ।
ਨੀਰਜ ਆਪਣੇ ਹੀ ਇੰਸਟੀਚਿਊਟ ਦੇ ਮਾਲਕ ਗਿਆਨੇਂਦਰ ਦੀ ਕੋਠੀ ਵਿਚ ਕੁਝ ਹਫਤੇ ਪਹਿਲਾ ਤੋਂ ਰਹਿ ਰਿਹਾ ਸੀ। ਗਿਆਨੇਂਦਰ ਨੇ ਪੁਲਸ ਨੂੰ ਦੱਸਿਆ ਕਿ ਨੀਰਜ ਮੁਰਾਦਾਬਾਦ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਕੁਝ ਇੱਥੇ ਰਹਿਣ ਲਈ ਥਾਂ ਮੰਗੀ ਸੀ, ਕਿਉਂਕਿ ਉਸ ਦੀ ਕਿਸੀ ਕੰਪਨੀ ''ਚ ਨੌਕਰੀ ਲੱਗ ਗਈ ਸੀ। ਗਿਆਨੇਂਦਰ ਉਸ ਨੂੰ ਜਾਣਦਾ ਸੀ, ਇਸ ਲਈ ਉਸ ਨੇ ਆਪਣੇ ਇੱਥੇ ਨੀਰਜ ਨੂੰ ਕਿਰਾਏ ''ਤੇ ਘਰ ਦਿੱਤਾ। 3 ਸਤੰਬਰ ਨੂੰ ਗਿਆਨੇਂਦਰ ਅਤੇ ਉਸ ਦੀ ਪਤਨੀ ਨੂੰ ਕਿਸੇ ਕੰਮ ਤੋਂ ਦਿੱਲੀ ਜਾਣਾ ਪਿਆ। ਉਹ ਐਤਵਾਰ ਦੇਰ ਰਾਤ ਡੇਢ ਵਜੇ ਵਾਪਸ ਪਰਤੇ ਤਾਂ ਦਰਵਾਜ਼ਾ ਨੀਰਜ ਨੇ ਖੋਲ੍ਹਿਆ। ਉਸ ਤੋਂ ਬਾਅਦ ਉਹ ਆਪਣੇ ਕਮਰੇ ਵਿਚ ਸੌਂਣ ਚਲਾ ਗਿਆ। ਸਵੇਰੇ ਸਾਢੇ 6 ਵਜੇ ਜਦੋਂ ਨੌਕਰਾਣੀ ਆਈ ਤਾਂ ਹੱਤਿਆ ਦਾ ਪਤਾ ਲੱਗਾ। ਕਮਰੇ ਵਿਚ ਨੀਰਜ ਦੀ ਖੂਨ ਨਾਲ ਲਹੂ-ਲੁਹਾਨ ਲਾਸ਼ ਪਈ ਸੀ ਅਤੇ ਪੂਰੇ ਕਮਰੇ ਵਿਚ ਖੂਨ ਬਿਖਰਿਆ ਹੋਇਆ ਸੀ। ਪੁਲਸ ਨੇ ਘਟਨਾ ਵਾਲੀ ਥਾਂ ''ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
