ਚਮਤਕਾਰ! 1999 ਦੇ ਓਡੀਸ਼ਾ ਸੁਪਰ ਸਾਈਕਲੋਨ ਦੌਰਾਨ ਲਾਪਤਾ ਵਿਅਕਤੀ ਮੁੜ ਪਰਿਵਾਰ ਨੂੰ ਮਿਲਿਆ

11/20/2022 4:03:53 PM

ਕੋਲਕਾਤਾ (ਵਾਰਤਾ)- ਚਮਤਕਾਰ ਹੁੰਦੇ ਹਨ, ਇਸ ਗੱਲ ਨਾਲ ਓਡੀਸ਼ਾ ਦਾ ਬਰਾਲ ਪਰਿਵਾਰ ਯਕੀਨੀ ਰੂਪ ਨਾਲ ਸਹਿਮਤ ਹੋਵੇਗਾ। 23 ਸਾਲ ਪਹਿਲਾਂ ਓਡੀਸ਼ਾ ਦੇ ਤੱਟ 'ਤੇ ਆਏ ਸੁਪਰ ਸਾਈਕਲੋਨ ਦਾ ਸ਼ਿਕਾਰ ਹੋਏ ਇਕ ਆਕਟੋਜੇਰੀਅਲ ਨੂੰ ਪਰਿਵਾਰ ਨਾਲ ਮੁੜ ਮਿਲਾ ਦਿੱਤਾ ਗਿਆ ਹੈ। ਓਡੀਸ਼ਾ 'ਚ 10 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਚੱਕਰਵਾਤ ਤੋਂ ਬਾਅਦ ਕ੍ਰਿਤੀਚੰਦਰ ਬਰਾਲ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਉਤਰੇ। ਉਨ੍ਹਾਂ ਨੇ ਆਪਣੀ ਯਾਦਦਾਸ਼ਤ ਗੁਆ ਦਿੱਤੀ ਸੀ ਅਤੇ ਬੰਦਰਗਾਹ ਸ਼ਹਿਰ 'ਚ ਫੁਟਪਾਥ ਦੇ ਇਕ ਹਿੱਸੇ 'ਤੇ ਰਹਿੰਦਾ ਸੀ। ਏ.ਜੇ. ਸਟਾਲਿਨ, ਜੋ ਉਸ ਸਮੇਂ ਗ੍ਰੇਟਰ  ਵਿਸ਼ਾਖਾਪਟਨਮ ਦੇ ਨਗਰ ਸੇਵਕ ਸਨ, ਨੇ ਉਸ ਵਿਅਕਤੀ 'ਤੇ ਦਇਆ ਕੀਤੀ ਅਤੇ ਭੋਜਨ ਉਪਲੱਬਧ ਕਰਵਾਉਣ ਲਈ ਹਰ ਦਿਨ ਉਸ ਨੂੰ ਭੋਜਨ ਮੁਹੱਈਆ ਕਰਵਾਉਂਦੇ। ਇਕ ਦੁਪਹਿਰ ਨਗਰ ਸੇਵਕ ਨੇ ਹਮੇਸ਼ਾ ਦੀ ਤਰ੍ਹਾਂ ਆਪਣੀ ਕਾਰ ਰੋਕੀ ਅਤੇ ਹਾਰਨ ਵੀ ਵਜਾਇਆ ਪਰ ਉਹ ਆਦਮੀ ਨਹੀਂ ਆਇਆ। ਸਟਾਲਿਨ ਬਾਹਰ ਨਿਕਲਿਆ ਅਤੇ ਖੋਜਬੀਨ ਤੋਂ ਬਾਅਦ ਉਹ ਆਦਮੀ ਮਿਲਿਆ। ਉਹ ਬੀਮਾਰ ਸੀ ਅਤੇ ਤੁਰਨ-ਫਿਰਨ 'ਚ ਅਸਮਰੱਥ ਸੀ। ਸਟਾਲਿਨ ਨੇ ਮਿਸ਼ਨਰੀਜ ਆਫ਼ ਚੈਰਿਟੀ (ਐੱਮ.ਓ.ਸੀ.) ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਉਸ ਵਿਅਕਤੀ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ : ਅੰਦੋਲਨ ਦੇ ਇਕ ਸਾਲ ਬਾਅਦ ਮੁੜ ਸਿੰਘੂ ਬਾਰਡਰ 'ਤੇ ਇਕੱਠੇ ਹੋਣਗੇ ਕਿਸਾਨ

ਪੱਛਮੀ ਬੰਗਾਲ ਰੇਡੀਓ ਕਲੱਬ ਦੇ ਸਕੱਤਰ ਅੰਬਰੀਸ਼ ਨਗਰ ਵਿਸ਼ਵਾਸ ਨੇ ਕਿਹਾ,''ਕੁਝ ਦਿਨ ਪਹਿਲਾਂ ਐੱਮ.ਓ.ਸੀ. ਨੂੰ ਫੋਨ ਆਇਆ। ਅਸੀਂ ਕੁਝ ਲੋਕਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ 'ਚ ਸੰਗਠਨ ਦੀ ਮਦਦ ਕੀਤੀ ਸੀ, ਜਿਨ੍ਹਾਂ ਦੀ ਉਹ ਦੇਖਭਾਲ ਕਰ ਰਹੇ ਸਨ। ਉਹ ਚਾਹੁੰਦੇ ਸਨ ਕਿ ਅਸੀਂ ਇਸ ਵਿਅਕਤੀ ਦੇ ਪਰਿਵਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੀਏ। ਸਾਨੂੰ ਉਦੋਂ ਉਸ ਦਾ ਨਾਮ ਵੀ ਨਹੀਂ ਪਤਾ ਸੀ। ਸਾਡੇ ਨੈੱਟਵਰਕ 'ਚ ਟੈਪ ਕਰ ਕੇ ਇਕ ਖੋਜ ਤੋਂ ਬਾਅਦ ਅਸੀਂ ਆਖ਼ਰਕਾਰ ਪਾਟੀਗ੍ਰਾਮ, ਬਾਮਨਾਲਾ, ਪੁਰੀ 'ਚ ਬਰਾਲ ਪਰਿਵਾਰ ਦਾ ਪਤਾ ਲਗਾ ਲਿਆ। ਬਰਾਲ ਦੇ ਤਿੰਨ ਪੁੱਤਰ ਹਨ। ਉਨ੍ਹਾਂ 'ਚੋਂ ਇਕ ਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ ਹੈ। 2 ਹੋਰ ਆਪਣੇ ਪਿਤਾ ਦੀ ਤਸਵੀਰ ਦੇਖ ਕੇ ਹੈਰਾਨ ਰਹਿ ਗਏ ਅਤੇ ਫਿਰ ਰੋਣ ਲੱਗੇ। ਉਹ ਇਕ ਸੰਪੰਨ ਪਰਿਵਾਰ ਹੈ ਅਤੇ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਿਤਾ ਚੱਕਰਵਾਤ ਤੋਂ ਬਾਅਦ ਲਾਪਤਾ ਹੋ ਗਏ ਸਨ ਅਤੇ ਮ੍ਰਿਤਕ ਮੰਨ ਲਿਆ ਗਿਆ ਸੀ।'' ਨਾਗ ਵਿਸ਼ਵਾਸ ਅਨੁਸਾਰ, ਬਰਾਲ ਦੇ ਪੁੱਤਰ ਓਡੀਸ਼ਾ ਦੇ ਬ੍ਰਹਮਾਪੁਰ ਸਥਿਤ ਐੱਮ.ਓ.ਸੀ. ਸੈਂਟਰ ਪਹੁੰਚ ਗਏ, ਜਿੱਥੇ ਉਨ੍ਹਾਂ ਨੂੰ ਬਰਾਲ ਰਸਮੀ ਕਾਰਵਾਈਆਂ ਤੋਂ ਬਾਅਦ ਘਰ ਲਿਜਾਉਣ ਦੀ ਮਨਜ਼ੂਰੀ ਮਿਲੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News