ਜਹਾਜ਼ ''ਚੋਂ ਉਤਰੇ ਯਾਤਰੀ ਦੇ ਹੱਥ ''ਚ ਸੀ Superhero Comics, ਜਦੋਂ ਹੋਈ ਚੈਕਿੰਗ ਤਾਂ...
Saturday, Jul 19, 2025 - 02:39 PM (IST)

ਨੈਸ਼ਨਲ ਡੈਸਕ- ਬੰਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਧਿਕਾਰੀਆਂ ਨੇ 40 ਕਰੋੜ ਰੁਪਏ ਕੀਮਤ ਦੀ ਚਾਰ ਕਿਲੋਗ੍ਰਾਮ ਤੋਂ ਵੱਧ ਕੋਕੀਨ ਜ਼ਬਤ ਕੀਤੀ ਹੈ। ਇਸ ਸਬੰਧੀ ਇੱਕ ਯਾਤਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੀ ਬੰਗਲੁਰੂ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ 18 ਜੁਲਾਈ ਨੂੰ ਦੋਹਾ ਤੋਂ ਬੰਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਇੱਕ ਭਾਰਤੀ ਯਾਤਰੀ ਨੂੰ ਚੈਕਿੰਗ ਲਈ ਰੋਕਿਆ। ਮੰਤਰਾਲੇ ਨੇ ਕਿਹਾ ਕਿ ਯਾਤਰੀ ਕੋਲ ਦੋ ਸੁਪਰਹੀਰੋ ਕਾਮਿਕਸ ਸੀ, ਜੋ ਕਿ ਕਾਫ਼ੀ ਭਾਰੀ ਸਨ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ; ਚਿੱਟੇ ਦਿਨ ਵੱਢ ਸੁੱਟੀ ਸਕੂਲੀ ਵਿਦਿਆਰਥਣ, ਦਿੱਤੀ ਦਰਦਨਾਕ ਮੌਤ
ਜਦੋਂ ਇਨ੍ਹਾਂ ਮੈਗਜ਼ੀਨਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਦੇ ਕਵਰ ਵਿੱਚ ਲੁਕਿਆ ਹੋਇਆ ਚਿੱਟਾ ਪਾਊਡਰ ਬਰਾਮਦ ਕੀਤਾ। ਮੰਤਰਾਲੇ ਨੇ ਕਿਹਾ ਕਿ ਬਰਾਮਦ ਪਾਊਡਰ ਵਿੱਚ ਕੋਕੀਨ ਮਿਲਿਆ, ਜਿਸ ਦਾ 4,006 ਗ੍ਰਾਮ (ਚਾਰ ਕਿਲੋਗ੍ਰਾਮ ਤੋਂ ਵੱਧ) ਹੈ ਅਤੇ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਕੀਮਤ ਲਗਭਗ 40 ਕਰੋੜ ਰੁਪਏ ਹੈ।
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਕੋਕੀਨ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਯਾਤਰੀ ਨੂੰ 18 ਜੁਲਾਈ, 2025 ਨੂੰ ਗ੍ਰਿਫਤਾਰ ਕਰ ਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਮੈਨੇਜਰ ਨੇ ਬੈਂਕ ਅੰਦਰ ਹੀ ਚੁੱਕਿਆ ਖ਼ੌਫ਼ਨਾਕ ਕਦਮ, ਜੇਬ 'ਚ ਮਿਲੇ 'ਨੋਟ' ਨੇ ਉਡਾਏ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e