ਦਿਲ ਦਹਿਲਾਉਣ ਵਾਲੀ ਘਟਨਾ, ਵਿਅਕਤੀ ਨੇ ਪਤਨੀ ਤੇ 4 ਮਹੀਨੇ ਦੇ ਮਾਸੂਮ ਸਮੇਤ 2 ਪੁੱਤਾਂ ਦਾ ਕੀਤਾ ਕਤਲ

Monday, Feb 27, 2023 - 09:53 AM (IST)

ਦਿਲ ਦਹਿਲਾਉਣ ਵਾਲੀ ਘਟਨਾ, ਵਿਅਕਤੀ ਨੇ ਪਤਨੀ ਤੇ 4 ਮਹੀਨੇ ਦੇ ਮਾਸੂਮ ਸਮੇਤ 2 ਪੁੱਤਾਂ ਦਾ ਕੀਤਾ ਕਤਲ

ਨਵੀਂ ਦਿੱਲੀ (ਭਾਸ਼ਾ)- ਪੱਛਮੀ ਦਿੱਲੀ ਦੇ ਮੋਹਨ ਗਾਰਡਨ ਇਲਾਕੇ 'ਚ ਆਰਥਿਕ ਤੰਗੀ ਨੂੰ ਲੈ ਕੇ 38 ਸਾਲਾ ਇਕ ਵਿਅਕਤੀ ਨੇ ਚਾਰ ਮਹੀਨੇ ਦੇ ਬੱਚੇ ਸਮੇਤ ਆਪਣੇ 2 ਪੁੱਤਾਂ ਅਤੇ ਪਤਨੀ ਦਾ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਵਿਪਿਨ ਗਾਰਡਨ ਦੀ ਹੈ। ਦੋਸ਼ੀ ਦੀ ਪਛਾਣ ਰਾਜੇਸ਼ (38) ਵਜੋਂ ਹੋਈ ਹੈ, ਜਿਸ ਨੇ 35 ਸਾਲਾ ਪਤਨੀ ਤੋਂ ਇਲਾਵਾ 5 ਸਾਲ ਅਤੇ 4 ਮਹੀਨੇ ਦੇ ਆਪਣੇ 2 ਪੁੱਤਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਕਿਹਾ ਕਿ ਪਤਨੀ ਅਤੇ ਪੁੱਤਾਂ ਦਾ ਕਤਲ ਕਰਨ ਤੋਂ ਬਾਅਦ ਰਜੇਸ਼ ਨੇ ਆਪਣੀ ਨਸ ਨੂੰ ਕਾਫ਼ੀ ਅੰਦਰ ਤੱਕ ਕੱਟ ਲਿਆ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਔਰਤਾਂ ਨੂੰ ਮਿਲੇ ਮਾਹਵਾਰੀ ਛੁੱਟੀ, ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਦਿੱਤਾ ਇਹ ਜਵਾਬ

ਦਵਾਰਕਾ ਪੁਲਸ ਦੇ ਡਿਪਟੀ ਕਮਿਸ਼ਨਰ ਐੱਮ. ਹਰਸ਼ਵਰਧਨ ਨੇ ਕਿਹਾ ਕਿ ਦੋਸ਼ੀ ਨੇ ਐਤਵਾਰ ਤੜਕੇ ਆਪਣੇ ਦੋਸਤਾਂ ਨੂੰ ਸੰਦੇਸ਼ ਭੇਜ ਕੇ ਆਪਣੀ ਆਰਥਿਕ ਤੰਗੀ ਬਾਰੇ ਦੱਸਿਆ ਤਾਂ ਦੋਸਤਾਂ ਨੇ ਇਸ ਦੀ ਸੂਚਨਾ ਉਸ ਦੇ ਭਰਾ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਦੋਸ਼ੀ ਦੇ ਭਰਾ ਨੇ ਸਵੇਰੇ ਕਰੀਬ 6 ਵਜੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਅਨੁਸਾਰ ਘਟਨਾ ਦੇ ਸਮੇਂ ਵਿਅਕਤੀ ਦੇ ਮਾਤਾ-ਪਿਤਾ (ਦੋਵੇਂ 75 ਸਾਲ ਤੋਂ ਵੱਧ ਉਮਰ ਦੇ) ਦੂਜੇ ਕਮਰੇ 'ਚ ਸਨ ਅਤੇ ਪੁਲਸ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਰਾਜੇਸ਼ ਕਰਿਆਨੇ ਦੀ ਇਕ ਦੁਕਾਨ ਚਲਾਉਂਦਾ ਹੈ ਪਰ ਪਹਿਲੇ ਉਹ ਇਕ ਕੰਪਨੀ ਚਲਾਇਆ ਕਰਦਾ ਸੀ ਜੋ ਆਈ.ਐੱਸ.ਓ. ਸੱਤਿਆਪਨ ਸੰਬੰਧੀ ਕਰਦੀ ਸੀ। ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਹਨ ਗਾਰਡਨ ਪੁਲਸ ਥਾਣੇ 'ਚ ਕਤਲ ਦਾ ਇਕ ਮਾਮਲਾ ਦਰਜ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News