ਪਹਿਲਾ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਸੂਟਕੇਸ 'ਚ ਰੱਖ ਟਰੇਨ ਰਾਹੀਂ ਪੁੱਜਿਆ ਪ੍ਰਯਾਗਰਾਜ, ਇੰਝ ਖੁੱਲ੍ਹਿਆ ਭੇਤ

Friday, Dec 15, 2023 - 05:17 PM (IST)

ਪਹਿਲਾ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਸੂਟਕੇਸ 'ਚ ਰੱਖ ਟਰੇਨ ਰਾਹੀਂ ਪੁੱਜਿਆ ਪ੍ਰਯਾਗਰਾਜ, ਇੰਝ ਖੁੱਲ੍ਹਿਆ ਭੇਤ

ਪ੍ਰਯਾਗਰਾਜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਸੰਗਮ ਖੇਤਰ 'ਚ ਇਕ ਸੂਟਕੇਸ 'ਚੋਂ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਉਸ ਦੇ ਪੁੱਤ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਦੀਪਕ ਭੂਕਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਦਾਰਾਗੰਜ ਥਾਣੇ ਦੀ ਪੁਲਸ ਸੰਗਮ ਖੇਤਰ 'ਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਟਕੇਸ ਫੜ੍ਹੇ ਇਕ ਸ਼ੱਕੀ ਵਿਅਕਤੀ ਦਿੱਸਿਆ ਅਤੇ ਪੁੱਛ-ਗਿੱਛ 'ਚ ਉਸ ਨੇ ਆਪਣੇ ਨਾਂ ਹਿਮਾਂਸ਼ੂ ਦੱਸਿਆ, ਜੋ ਬਿਹਾਰ ਦੇ ਗੋਪਾਲਗੰਜ ਦਾ ਮੂਲ ਵਾਸੀ ਸੀ। ਉਨ੍ਹਾਂ ਦੱਸਿਆ ਕਿ ਸੂਟਕੇਸ ਦੀ ਜਾਂਚ ਕਰਨ 'ਤੇ ਇਕ ਔਰਤ ਦੀ ਲਾਸ਼ ਮਿਲੀ। ਭੂਕਰ ਨੇ ਦੱਸਿਆ ਕਿ ਇਸ ਬਾਰੇ ਸਖ਼ਤੀ ਨਾਲ ਪੁੱਛ-ਗਿੱਛ ਕਰਨ 'ਤੇ ਹਿਮਾਂਸ਼ੂ ਨੇ ਦੱਸਿਆ ਕਿ ਉਸ ਦੀ ਮਾਂ ਪ੍ਰਤਿਮਾ ਦੇਵੀ (42) ਦੀ ਲਾਸ਼ ਹੈ।

ਇਹ ਵੀ ਪੜ੍ਹੋ : ਔਰਤ ਨੂੰ ਨਗਨ ਕਰ ਕੇ ਘੁਮਾਏ ਜਾਣ ’ਤੇ ਹਾਈ ਕੋਰਟ ਨਾਰਾਜ਼, ਕਿਹਾ- ਕੀ ਅਸੀਂ 17ਵੀਂ ਸਦੀ ਵੱਲ ਪਰਤ ਰਹੇ ਹਾਂ?

ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ,''ਹਿਮਾਂਸ਼ੂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਆਰੀਆ ਨਗਰ 'ਚ ਆਪਣੀ ਮਾਂ ਨਾਲ ਰਹਿੰਦਾ ਸੀ ਅਤੇ ਉਸ ਦੀ ਮਾਂ ਇਕ ਮਿੱਲ 'ਚ ਕੰਮ ਕਰਦੀ ਸੀ। ਉਸ ਨੇ ਮਾਂ ਤੋਂ 5 ਹਜ਼ਾਰ ਰੁਪਏ ਮੰਗੇ ਸਨ ਪਰ ਪੈਸੇ ਨਹੀਂ ਦੇਣ 'ਤੇ ਉਸ ਨੇ 13 ਦਸੰਬਰ ਨੂੰ ਆਪਣੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ।'' ਉਨ੍ਹਾਂ ਕਿਹਾ,''ਹਿਮਾਂਸ਼ੂ ਉਸੇ ਦਿਨ ਸ਼ਾਮ ਲਾਸ਼ ਨੂੰ ਸੂਟਕੇਸ 'ਚ ਭਰ ਕੇ ਰੇਲ ਗੱਡੀ ਰਾਹੀਂ ਪ੍ਰਯਾਗਰਾਜ ਆ ਗਿਆ ਅਤੇ ਸੰਗਮ ਖੇਤਰ 'ਚ ਲਾਸ਼ ਟਿਕਾਣੇ ਲਗਾਉਣ ਦੀ ਫਿਰਾਕ 'ਚ ਸੀ।'' ਮਾਮਲੇ 'ਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 'ਚ ਸ਼ਿਕਾਇਤ ਦਰਜ ਕਰ ਲਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਭੂਕਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਹਰਿਆਣਾ ਪੁਲਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News