ਹਥੌੜਾ ਮਾਰ ਕੇ ਪ੍ਰੇਮਿਕਾ ਸਣੇ ਪਰਿਵਾਰ ਦੇ 4 ਜੀਆਂ ਦਾ ਕਤਲ
Wednesday, Feb 26, 2025 - 01:10 AM (IST)

ਤਿਰੂਵਨੰਤਪੁਰਮ, (ਅਨਸ)- ਕੇਰਲ ਦੇ ਵੈਂਜਰਾਮੁਡੂ ਵਿਚ ਸਮੂਹਿਕ ਕਤਲਕਾਂਡ ਦੀ ਇਕ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਇਕ ਵਿਅਕਤੀ ਨੇ ਆਪਣੇ ਪਰਿਵਾਰ ਦੇ 4 ਜੀਆਂ ਅਤੇ ਆਪਣੀ ਪ੍ਰੇਮਿਕਾ ਦਾ ਹਥੌੜੇ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਜਦੋਂ ਪੁਲਸ ਤਿੰਨ ਵੱਖ-ਵੱਖ ਥਾਵਾਂ ’ਤੇ ਹੋਈਆਂ ਵਾਰਦਾਤਾਂ ਵਾਲੀਆਂ ਥਾਵਾਂ ’ਤੇ ਪਹੁੰਚੀ ਤਾਂ ਉਸ ਨੂੰ ਮ੍ਰਿਤਕਾਂ ਦੇ ਚਿਹਰੇ ਕੁਚਲੇ ਹੋਏ ਮਿਲੇ ਅਤੇ ਉਨ੍ਹਾਂ ’ਤੇ ਹਥੌੜੇ ਦੇ ਵਾਰ ਦੇ ਨਿਸ਼ਾਨ ਸਨ। 23 ਸਾਲਾ ਅਫਾਨ ਨੇ ਸੋਮਵਾਰ ਨੂੰ ਪੁਲਸ ਸਟੇਸ਼ਨ ਜਾ ਕੇ ਆਪਣੇ ਭਰਾ, ਦਾਦੀ, ਚਾਚਾ, ਚਾਚੀ ਤੇ ਪ੍ਰੇਮਿਕਾ ਦੀ ਹੱਤਿਆ ਕਰਨ ਦੀ ਗੱਲ ਕਬੂਲ ਲਈ।
ਕੋਲਮ ਦੇ ਇਕ ਕਾਲਜ ਵਿਚ ਪੋਸਟ ਗ੍ਰੈਜੂਏਟ ਵਿਦਿਆਰਥਣ ਅਤੇ ਕਥਿਤ ਤੌਰ ’ਤੇ ਅਫਾਨ ਦੀ ਪ੍ਰੇਮਿਕਾ ਫਰਜ਼ਾਨਾ ਦੀ ਲਾਸ਼ ਕੁਰਸੀ ’ਤੇ ਬੈਠੀ ਹੋਈ ਹਾਲਤ ’ਚ ਮਿਲੀ ਸੀ ਅਤੇ ਫਰਸ਼ ’ਤੇ ਖੂਨ ਫੈਲਿਆ ਹੋਇਆ ਸੀ। ਮੁਲਜ਼ਮ ਨੇ ਹਥੌੜੇ ਨਾਲ ਉਸ ’ਤੇ ਗਈ ਵਾਰ ਕੀਤੇ। ਜਿਸ ਨਾਲ ਉਸ ਦਾ ਚਿਹਰਾ ਪਛਾਨਣਾ ਮੁਸ਼ਕਲ ਹੋ ਗਿਆ ਸੀ।
ਪੁਲਸ ਨੇ ਦੱਸਿਆ ਕਿ ਅਫਾਨ ਦਾ ਆਪਣੇ ਛੋਟੇ ਭਰਾ ਅਫਸਾਨ (13) ਨਾਲ ਬਹੁਤ ਨਜ਼ਦੀਕੀ ਰਿਸ਼ਤਾ ਰਿਹਾ ਹੈ, ਪਰ ਅਫਾਨ ਨੇ ਕਥਿਤ ਤੌਰ ’ਤੇ ਹਥੌੜੇ ਨਾਲ ਉਸ ਦੇ ਸਿਰ ’ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਭ ਤੋਂ ਜ਼ਾਲਮ ਹਮਲਾ ਅਫਾਨ ਦੇ ਚਾਚਾ ਲਤੀਫ਼ ’ਤੇ ਕੀਤਾ।
ਅਫਾਨ ਨੇ ਲਤੀਫ ਦੇ ਸਿਰ ’ਤੇ ਕਥਿਤ ਤੌਰ ’ਤੇ ਹਥੌੜੇ ਨਾਲ 20 ਤੋਂ ਜ਼ਿਆਦਾ ਵਾਰ ਕੀਤੇ। ਅਫਾਨ ਦੀ ਮਾਂ ਸ਼ੇਮੀ (55) ਹਥੌੜੇ ਨਾਲ ਕੀਤੇ ਗਏ ਹਮਲੇ ਵਿਚ ਗੰਭੀਰ ਜ਼ਖਮੀ ਹੋ ਗਈ।