ਰਿਆਸੀ ’ਚ ਸੀ. ਆਈ. ਐੱਸ. ਐੱਫ. ਜਵਾਨ ਨੂੰ ਲੱਗੀ ਗੋਲੀ, ਜੰਮੂ ’ਚ ਤੋੜਿਆ ਦਮ

Saturday, Oct 10, 2026 - 07:15 AM (IST)

ਰਿਆਸੀ ’ਚ ਸੀ. ਆਈ. ਐੱਸ. ਐੱਫ. ਜਵਾਨ ਨੂੰ ਲੱਗੀ ਗੋਲੀ, ਜੰਮੂ ’ਚ ਤੋੜਿਆ ਦਮ

ਰਿਆਸੀ (ਨਰਿੰਦਰ)-ਰਿਆਸੀ ਦੇ ਜੋਤੀਪੁਰਮ ਵਿਚ ਸ਼ੁੱਕਰਵਾਰ ਨੂੰ ਗੋਲੀ ਲੱਗਣ ਨਾਲ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਦਾ ਇਕ ਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜੀ. ਐੱਮ. ਸੀ. ਜੰਮੂ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਾੜੀ ਨਿਵਾਸੀ ਮੁਹੰਮਦ ਮੁਸ਼ਤਾਕ ਪੁੱਤਰ ਮੁਹੰਮਦ ਦੀਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਦਿੱਲੀ 'ਚ CJP ਪ੍ਰਦਰਸ਼ਨ ਕਾਰਨ ਉੱਤਰ ਰੇਲਵੇ ਨੇ 250 ਤੋਂ ਵੱਧ ਟ੍ਰੇਨਾਂ ਕੀਤੀਆਂ ਰੱਦ

ਦੱਸਿਆ ਜਾ ਰਿਹਾ ਹੈ ਕਿ ਡਿਊਟੀ ਦੌਰਾਨ ਜਵਾਨ ਨੂੰ ਆਪਣੀ ਸਰਵਿਸ ਇੰਸਾਸ ਰਾਈਫਲ ਤੋਂ ਗੋਲੀ ਲੱਗੀ। ਗੰਭੀਰ ਹਾਲਤ ਵਿਚ ਉਸ ਨੂੰ ਪਹਿਲਾਂ ਜ਼ਿਲ੍ਹਾ ਹਸਪਤਾਲ ਰੀਆਸੀ ਪਹੁੰਚਾਇਆ ਗਿਆ, ਜਿੱਥੇ ਮੁਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਜੀ. ਐੱਮ. ਸੀ. ਜੰਮੂ ਰੈਫ਼ਰ ਕਰ ਦਿੱਤਾ। ਉੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਘਟਨਾ ਕਿਨ੍ਹਾਂ ਹਾਲਾਤ ਵਿਚ ਹੋਈ, ਇਸ ਦਾ ਅਜੇ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News