ਸਹਾਰਨਪੁਰ ''ਚ ਖੌਫ਼ਨਾਕ ਵਾਰਦਾਤ: ਪ੍ਰਦੂਸ਼ਣ ਦੇ ਵਿਵਾਦ ''ਚ ਟਾਇਰ ਫੈਕਟਰੀ ਮਾਲਕ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ

Sunday, Oct 11, 2026 - 01:34 AM (IST)

ਸਹਾਰਨਪੁਰ ''ਚ ਖੌਫ਼ਨਾਕ ਵਾਰਦਾਤ: ਪ੍ਰਦੂਸ਼ਣ ਦੇ ਵਿਵਾਦ ''ਚ ਟਾਇਰ ਫੈਕਟਰੀ ਮਾਲਕ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ

ਸਹਾਰਨਪੁਰ (ਏਜੰਸੀ) : ਸਹਾਰਨਪੁਰ ਜ਼ਿਲ੍ਹੇ ਦੇ ਗੰਗੋਹ ਥਾਣਾ ਖੇਤਰ ’ਚ ਸ਼ਨੀਵਾਰ ਰਾਤ ਨੂੰ ਇਕ ਟਾਇਰ ਫੈਕਟਰੀ ਦੇ ਮਾਲਕ ਦਾ ਕਥਿਤ ਤੌਰ ’ਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਹਮਲੇ ’ਚ ਉਨ੍ਹਾਂ ਨੂੰ ਬਚਾਉਣ ਆਇਆ ਉਨ੍ਹਾਂ ਦਾ ਭਤੀਜਾ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪੁਲਸ ਨੇ ਇਸ ਮਾਮਲੇ ’ਚ 3 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਮੁਤਾਬਕ, ਘਟਨਾ ਸ਼ਨੀਵਾਰ ਰਾਤ ਲਗਭਗ 10.30 ਵਜੇ ਵਾਪਰੀ। ਮ੍ਰਿਤਕ ਦੀ ਪਛਾਣ ਸ਼ਾਮਲੀ ਜ਼ਿਲ੍ਹੇ ਦੇ ਮੰਨਾਮਾਜਰਾ ਨਿਵਾਸੀ ਅਰਵੀਨ ਚੌਹਾਨ (47) ਵਜੋਂ ਹੋਈ ਹੈ। ਜ਼ਖਮੀ ਭਤੀਜੇ ਸਾਦਿਕ (27) ਨੂੰ ਇਲਾਜ ਲਈ ਪਹਿਲਾਂ ਪ੍ਰਾਇਮਰੀ ਹੈਲਥ ਸੈਂਟਰ ਅਤੇ ਫਿਰ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ : 'ਅਣ-ਐਲਾਨੀ ਐਮਰਜੈਂਸੀ ਵਰਗੇ ਹਾਲਾਤ', CJP ਪ੍ਰਦਰਸ਼ਨ ਨੂੰ ਲੈ ਕੇ ਸੋਨਮ ਵਾਂਗਚੁਕ ਦੀ ਸਰਕਾਰ ਨੂੰ ਚਿਤਾਵਨੀ

ਪੁਲਸ ਸੁਪਰਡੈਂਟ (ਰੂਰਲ) ਮਇਅੰਕ ਪਾਠਕ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਗੰਗੋਹ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਟਾਇਰ ਫੈਕਟਰੀ ਤੋਂ ਨਿਕਲਣ ਵਾਲੇ ਧੂੰਏਂ ਅਤੇ ਪ੍ਰਦੂਸ਼ਣ ਨੂੰ ਲੈ ਕੇ ਆਸ-ਪਾਸ ਦੇ ਪਿੰਡ ਵਾਸੀ ਪ੍ਰੇਸ਼ਾਨ ਸਨ। ਫੈਕਟਰੀ ਹਟਾਉਣ ਦੇ ਮੁੱਦੇ ’ਤੇ ਮਾਲਕ ਅਤੇ ਪਿੰਡ ਵਾਸੀਆਂ ਵਿਚਾਲੇ ਪਹਿਲਾਂ ਵੀ ਬਹਿਸ ਹੋ ਚੁੱਕੀ ਸੀ। ਪੁਲਸ ਅਨੁਸਾਰ, ਇਸੇ ਵਿਵਾਦ ਕਾਰਨ ਕੁਝ ਲੋਕਾਂ ਨੇ ਫੈਕਟਰੀ ਮਾਲਕ ’ਤੇ ਹਮਲਾ ਕਰ ਦਿੱਤਾ। ਬਚਾਅ ਕਰਨ ਪਹੁੰਚੇ ਉਨ੍ਹਾਂ ਦੇ ਭਤੀਜੇ ਨੂੰ ਵੀ ਕੁੱਟਿਆ ਗਿਆ। ਮਾਮਲੇ ’ਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News