ਇਲੈਕਟ੍ਰਿਕ ਸਕੂਟਰਾਂ ਨੂੰ ਟੁੱਟ ਕੇ ਪੈ ਗਏ ਲੋਕ ! 30 ਦਿਨਾਂ ''ਚ ਵਿਕੇ 2 ਲੱਖ ਤੋਂ ਵੱਧ ਵਾਹਨ, TOP ''ਤੇ ਰਹੀ ਇਹ ਕੰਪਨੀ
Friday, Oct 09, 2026 - 06:24 PM (IST)
ਗੈਜੇਟ ਡੈਸਕ : ਭਾਰਤੀ ਬਾਜ਼ਾਰ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਸਤੰਬਰ 2026 ਦੇ ਮਹੀਨੇ ਦੌਰਾਨ ਦੇਸ਼ ਵਿੱਚ 2 ਲੱਖ ਤੋਂ ਵੱਧ ਇਲੈਕਟ੍ਰਿਕ ਸਕੂਟਰ ਵਿਕੇ ਹਨ, ਜਿਸ ਨਾਲ ਕੁੱਲ ਵਿਕਰੀ 2,07,314 ਯੂਨਿਟ ਤੱਕ ਪਹੁੰਚ ਗਈ ਹੈ। ਇਸ ਵਾਧੇ ਦੇ ਨਾਲ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਹਿੱਸੇਦਾਰੀ ਵਧ ਕੇ 11.58 ਫੀਸਦੀ (ਲਗਭਗ 11.6 ਫੀਸਦੀ) ਹੋ ਗਈ ਹੈ, ਜੋ ਪਿਛਲੇ ਸਾਲ ਸਤੰਬਰ ਵਿੱਚ 8.17 ਫੀਸਦੀ (ਜਾਂ 8.2 ਫੀਸਦੀ) ਸੀ।
ਸਾਲਾਨਾ ਤੇ ਮਹੀਨਾਵਾਰ ਵਾਧਾ ਇਲੈਕਟ੍ਰਿਕ ਦੋਪਹੀਆ ਵਾਹਨ ਖੇਤਰ ਨੇ ਪਿਛਲੇ ਸਾਲ ਦੇ ਮੁਕਾਬਲੇ 88.67 ਫੀਸਦੀ ਦੀ ਸਾਲਾਨਾ ਗ੍ਰੋਥ (YoY) ਦਰਜ ਕੀਤੀ ਹੈ। ਇਸ ਤੋਂ ਇਲਾਵਾ ਅਗਸਤ 2026 ਦੇ ਮੁਕਾਬਲੇ ਸਤੰਬਰ 'ਚ ਵਿਕਰੀ ਵਿੱਚ 13.16 ਫੀਸਦੀ ਦਾ ਮਹੀਨਾਵਾਰ ਵਾਧਾ ਹੋਇਆ ਹੈ, ਕਿਉਂਕਿ ਅਗਸਤ 'ਚ 1,83,204 ਯੂਨਿਟਸ ਦੀ ਵਿਕਰੀ ਹੋਈ ਸੀ। ਘੱਟ ਚੱਲਣ ਲਾਗਤ (ਰਨਿੰਗ ਕੋਸਟ) ਦੇ ਕਾਰਨ ਗਾਹਕ ਇਨ੍ਹਾਂ ਵਾਹਨਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ।
ਸਭ ਤੋਂ ਵੱਧ ਵਿਕਣ ਵਾਲੇ ਟਾਪ ਬ੍ਰਾਂਡ:
TVS Motor: ਟੀਵੀਐਸ ਸਭ ਤੋਂ ਵੱਧ ਇਲੈਕਟ੍ਰਿਕ ਦੋਪਹੀਆ ਵਾਹਨ ਵੇਚਣ ਵਾਲੀ ਕੰਪਨੀ ਬਣੀ ਹੋਈ ਹੈ। ਕੰਪਨੀ ਨੇ ਸਤੰਬਰ ਵਿੱਚ 54,037 ਯੂਨਿਟਸ ਵੇਚ ਕੇ 125.87 ਫੀਸਦੀ ਦੀ ਗ੍ਰੋਥ ਹਾਸਲ ਕੀਤੀ ਹੈ।
Bajaj Auto: ਬਜਾਜ ਦੂਜੇ ਨੰਬਰ 'ਤੇ ਰਿਹਾ, ਜਿਸ ਨੇ 48,429 ਚੇਤਕ ਸਕੂਟਰ ਵੇਚੇ ਅਤੇ 138.87 ਫੀਸਦੀ ਦਾ ਵਾਧਾ ਦਰਜ ਕੀਤਾ।
Ather Energy: ਏਥਰ ਨੇ ਸਤੰਬਰ ਵਿੱਚ 30,533 ਇਲੈਕਟ੍ਰਿਕ ਸਕੂਟਰ ਵੇਚੇ, ਜੋ ਪਿਛਲੇ ਸਾਲ ਦੇ 19,620 ਯੂਨਿਟਸ ਦੇ ਮੁਕਾਬਲੇ 55.62 ਫੀਸਦੀ ਵਾਧਾ ਦਰਸਾਉਂਦਾ ਹੈ।
Hero Vida: ਹੀਰੋ ਵਿਡਾ ਨੇ 83.24 ਫੀਸਦੀ ਦੇ ਵਾਧੇ ਨਾਲ 24,321 ਸਕੂਟਰ ਵੇਚ ਕੇ ਚੌਥਾ ਸਥਾਨ ਹਾਸਲ ਕੀਤਾ।
Ola Electric: ਓਲਾ 13,451 ਯੂਨਿਟਸ ਦੀ ਵਿਕਰੀ ਨਾਲ ਪੰਜਵੇਂ ਸਥਾਨ 'ਤੇ ਰਹੀ।
ਇਨ੍ਹਾਂ ਕੰਨੀਆਂ 'ਚ ਲੋਕਾਂ ਨੇ ਦਿਖਾਈ ਰੂਚੀ
ਹੋਰ ਕੰਪਨੀਆਂ ਦੀ ਕਾਰਗੁਜ਼ਾਰੀ ਇਨ੍ਹਾਂ ਤੋਂ ਇਲਾਵਾ Greaves Ampere ਨੇ 9,316 ਯੂਨਿਟਸ (114.06% ਵਾਧਾ), River Mobility ਨੇ 5,556 ਯੂਨਿਟਸ (193.19% ਵਾਧਾ) ਅਤੇ BGauss ਨੇ 5,023 ਯੂਨਿਟਸ (99.01% ਵਾਧਾ) ਵੇਚੇ ਹਨ। Bounce ਨੇ 3,069 ਯੂਨਿਟਸ, E-Sprinto ਨੇ 1,997 ਯੂਨਿਟਸ ਅਤੇ ਬਾਕੀ ਹੋਰ ਕੰਪਨੀਆਂ ਨੇ ਮਿਲ ਕੇ 11,582 ਯੂਨਿਟਸ ਦੀ ਵਿਕਰੀ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
