ਕੁੱਤੇ ਦੀ ਗਰਦਨ ਘੁੱਟ ਰਿਹਾ ਸੀ ਸ਼ਖਸ, ਗਊ ਨੇ ਚੁੱਕ ਕੇ ਹੇਠਾਂ ਸੁੱਟਿਆ (ਵੀਡੀਓ)
Tuesday, Nov 02, 2021 - 11:10 AM (IST)
ਨੈਸ਼ਨਲ ਡੈਸਕ– ਇਸ ਜਮਾਨੇ ਵਿਚ ਇਨਸਾਨ ਇੰਨਾ ਬੇਰਹਿਮ ਹੋ ਗਿਆ ਹੈ ਕਿ ਉਹ ਇਨਸਾਨ ਦਾ ਵੀ ਕਤਲ ਕਰਨ ਤੋਂ ਗੁਰੇਜ਼ ਨਹੀਂ ਕਰਦਾ ਹੈ ਤਾਂ ਫਿਰ ਬੇਜ਼ੁਬਾਨ ਜਾਨਵਰਾਂ ਨੂੰ ਕਿਵੇਂ ਸ਼ਖਸ ਸਕਦਾ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਸ ਹੋ ਰਹੀ ਹੈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਇਕ ਸ਼ਖਸ ਬੇਰਹਿਮੀ ਨਾਲ ਇਕ ਕੁੱਤੇ ਨੂੰ ਮਾਰ ਰਿਹਾ ਹੈ, ਉਹ ਉਸਨੂੰ ਕੰਨਾਂ ਤੋਂ ਫੜ੍ਹ ਕੇ ਉਸਦੀ ਗਰਦਨ ਘੁੱਟ ਰਿਹਾ ਹੈ, ਅਜਿਹੇ ਵਿਚ ਇਕ ਗਊ ਆਕੇ ਕੁੱਤੇ ਨੂੰ ਸ਼ਖਸ ਦੇ ਚੁੰਗਲ ਤੋਂ ਬਚਾਉਂਦੀ ਹੈ, ਉਹ ਉਸਨੂੰ ਜ਼ਮੀਨ ’ਤੇ ਸੁੱਟ ਕੇ ਉਸ ’ਤੇ ਹਮਲਾ ਕਰਦੀ ਹੈ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 151 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
ਫਾਰੈਸਟ ਦੇ ਅਧਿਕਾਰੀ ਨੇ ਸ਼ੇਅਰ ਕੀਤੀ ਵੀਡੀਓ
ਟਵਿਟਰ ’ਤੇ ਇਹ ਵੀਡੀਓ ਇੰਡੀਅਨ ਫਾਰੈਸਟ ਸਰਵਿਸੇਜ ਦੇ ਅਧਿਕਾਰੀ ਸ਼ੁਸ਼ਾਂਤ ਨੰਦਾ ਨੇ ਪੋਸਟ ਕੀਤੀ ਹੈ। ਵੀਡੀਓ ਵਿਚ ਸ਼ਖਸ ਚੈੱਕ ਪੇਂਟ ਪਹਿਣੇ ਸੜਕ ’ਤੇ ਖੜ੍ਹਾ ਨਜ਼ਰ ਆ ਰਿਹਾ ਹੈ। ਉਸਦੇ ਨਾਲ ਇਕ ਕੁੱਤਾ ਵੀ ਖੜ੍ਹਾ ਹੈ। ਸ਼ਖਸ ਕੁੱਤੇ ਨੂੰ ਤੰਗ ਕਰ ਦਾ ਦਿਖਾਈ ਦੇ ਰਿਹਾ ਹੈ। ਉਹ ਉਸਦੇ ਸਿਰ ਅਤੇ ਕੰਨਾਂ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਘੁੱਟ ਰਿਹਾ ਹੈ ਜਿਸ ਨਾਲ ਉਸਨੂੰ ਤੇਜ਼ ਦਰਦ ਵੀ ਹੋ ਰਿਹਾ ਹੈ। ਕੁੱਤਾ ਚੀਕਦਾ ਹੋਇਆ ਸੁਣਾਈ ਦੇ ਰਹੇ ਰਿਹਾ ਹੈ ਪਰ ਉਸ ਸ਼ਖਸ ’ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਉਹ ਜਾਨਵਰ ਨੂੰ ਤੰਗ ਕਰ ਰਿਹਾ ਹੁੰਦਾ ਹੈ ਕਿ ਅਚਾਨਕ ਉਥੇ ਇਕ ਗਊ ਆ ਜਾਂਦੀ ਹੈ। ਉਹ ਆਪਣੀ ਸੀਂਘ ਨਾਲ ਕੁੱਤੇ ਨੂੰ ਛੁਡਾਉਂਦੀ ਹੈ ਅਤੇ ਫਿਰ ਸ਼ਖਸ ’ਤੇ ਹੱਲਾ ਬੋਲ ਦਿੰਦੀ ਹੈ। ਗਊ ਦੇ ਹਮਲੇ ਨਾਲ ਸ਼ਖਸ ਹੇਠਾਂ ਡਿੱਗ ਪੈਂਦਾ ਹੈ ਅਤੇ ਗਊ ਉਸ ’ਤੇ ਉਸੇ ਤਰ੍ਹਾਂ ਹਮਲਾ ਕਰ ਦਿੰਦੀ ਹੈ ਜਿਵੇਂ ਉਹ ਕੁੱਤੇ ’ਤੇ ਕਰ ਰਿਹਾ ਸੀ।
ਇਹ ਵੀ ਪੜ੍ਹੋ– 52 ਕਰੋੜ ’ਚ ਵਿਕਿਆ 60 ਕਰੋੜ ਸਾਲ ਪੁਰਾਣਾ ਡਾਇਨਾਸੌਰ ਦਾ ਪਿੰਜਰ
Karma 🙏🙏 pic.twitter.com/AzduZTqXH6
— Susanta Nanda IFS (@susantananda3) October 31, 2021
ਲੋਕਾਂ ਨੇ ਕਮੇਂਟ ਕਰ ਕੇ ਸ਼ਖਸ ਨੂੰ ਦੱਸਿਆ ਜਾਨਵਰ
ਸ਼ੁਸ਼ਾਂਤ ਨੰਦਾ ਨੇ ਇਹ ਵੀਡੀਓ ਪੋਸਟ ਕੀਤਾ ਸੀ ਜਿਸਦੀ ਕੈਪਸ਼ਨ ਸੀ ‘ਕਰਮਾ’। ਜਦੋਂ ਤੋਂ ਵੀਡੀਓ ਪੋਸਟ ਹੋਈ ਹੈ ਓਦੋਂ ਤੋਂ ਕਈ ਲੋਕ ਆਪਣੀ ਪ੍ਰਤੀਕੀਰਿਆ ਦੇ ਚੁੱਕੇ ਹਨ। ਵੀਡੀਓ ਨੂੰ 1 ਲੱਖ ਤੋਂ ਜ਼ਿਆਦਾ ਵਿਊਜ ਮਿਲ ਚੁੱਕੇ ਹਨ ਜਦਕਿ 15 ਹਜ਼ਾਰ ਤੋਂ ਜ਼ਿਆਦਾ ਲਾਈਕਸ ਹਨ। ਲੋਕਾਂ ਨੇ ਜਿਥੇ ਗਊ ਦੀ ਤਰੀਫ ਕੀਤੀ ਉਥੇ ਵੀਡੀਓ ਬਣਾਉਣ ਵਾਲੇ ਦੀ ਵੀ ਆਲੋਚਨਾ ਕਰ ਰਹੇ ਹਨ।
ਇਕ ਸ਼ਖਸ ਨੇ ਕਿਹਾ ਕਿ ਉਹ ਗਊ ਵੀਡੀਓ ਬਣਾਉਣ ਵਾਲੇ ਸ਼ਖਸ ਤੋਂ ਕਿਤੇ ਬਿਹਤਰ ਹੈ। ਜਦਕਿ ਇਕ ਹੋਰ ਸ਼ਖਸ ਨੇ ਕਮੇਂਟ ਕੀਤਾ ਕਿ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਸ ਵੀਡੀਓ ਵਿਚ ਜਾਨਵਰ ਕੌਣ ਹੈ। ਮੁਆਫ ਕਰਨਾ ਪਰ ਕੋਈ ਸਵਾਲ ਹੀ ਨਹੀਂ ਉੱਠਦਾ ਕਿ ਜਾਨਵਰ ਉਹ ਸ਼ਖਸ ਹੈ। ਜਦਕਿ ਇਸੇ ਕਮੇਂਟ ’ਤੇ ਇਕ ਹੋਰ ਸ਼ਖਸ ਨੇ ਕਮੇਂਟ ਕੀਤਾ ਕਿ ਜੋ ਸ਼ਖਸ ਰਿਕਾਡਿੰਗ ਕਰ ਰਿਹਾ ਹੈ ਉਹ ਅਸਲੀ ਜਾਨਵਰ ਹੈ। ਇਕ ਵਿਅਕਤੀ ਨੇ ਕਮੇਂਟ ਕੀਤਾ ਕਿ ਇਕ ਜਾਨਵਰ ਦੂਸਰੇ ਦਾ ਦਰਦ ਸਮਝ ਸਕਦਾ ਹੈ ਪਰ ਉਥੇ ਖੜ੍ਹੇ ਲੋਕ ਉਸ ਜਾਨਵਰ ਦਾ ਦਰਦ ਨਹੀਂ ਸਮਝ ਸਕਦੇ।
ਇਹ ਵੀ ਪੜ੍ਹੋ– ਪੋਰਨਹਬ ’ਤੇ ਗਣਿਤ ਪੜ੍ਹਾਉਂਦੇ ਹਨ ਇਹ ਮਾਸਟਰ ਸਾਹਿਬ, ਹਰ ਸਾਲ ਕਮਾਉਂਦੇ ਹਨ 2 ਕਰੋੜ ਰੁਪਏ