ਗੈਂਗਰੇਪ ਤੋਂ ਬਾਅਦ ਬੱਚੀ ਦਾ ਕਤਲ ਕਰ ਕੇ ਦਫ਼ਨਾਈ ਸੀ ਲਾਸ਼, ਦੋਸ਼ੀ ਨੂੰ ਕੋਰਟ ਨੇ ਸੁਣਾਈ ਮੌਤ ਦੀ ਸਜ਼ਾ

08/30/2023 10:39:47 AM

ਫਰੂਖਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੀ ਇਕ ਅਦਾਲਤ ਨੇ ਸਮੂਹਿਕ ਜਬਰ ਜ਼ਿਨਾਹ ਤੋਂ ਬਾਅਦ 11 ਸਾਲਾ ਬੱਚੀ ਦਾ ਕਤਲ ਕਰ ਕੇ ਉਸ ਦੀ ਲਾਸ਼ ਜ਼ਮੀਨ 'ਚ ਦਫ਼ਨਾਉਣ ਦੇ ਮਾਮਲੇ 'ਚ ਦੋਸ਼ੀ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਅਤੇ 2 ਹੋਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਦੇ ਐਡਵੋਕੇਟ ਸ਼ਿਵ ਨਰੇਸ਼ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਫਰੂਖਾਬਾਦ ਦੇ ਅੰਮ੍ਰਿਤਪੁਰ ਥਾਣਾ ਖੇਤਰ 'ਚ 18 ਜਨਵਰੀ 2019 ਦੀ ਸਵੇਰ 11 ਸਾਲਾ ਇਕ ਬੱਚੀ ਖੇਤ 'ਚ ਸਿੰਚਾਈ ਕਰਨ ਗਏ ਆਪਣੇ ਪਿਤਾ ਨੂੰ ਬੁਲਾਉਣ ਗਈ ਸੀ ਪਰ ਉਹ ਵਾਪਸ ਨਹੀਂ ਆਈ ਅਤੇ ਭਾਲ ਕਰਨ 'ਤੇ ਉਸ ਦੀ ਲਾਸ਼ ਇਕ ਖੇਤ 'ਚ ਦਫ਼ਨ ਮਿਲੀ। 

ਪੜ੍ਹੋ : 2 ਸਾਲ ਦੇ ਪਿਆਰ ਨੂੰ ਲੱਗਿਆ 'ਗ੍ਰਹਿਣ', ਪ੍ਰੇਮੀ ਨੇ ਲਿਵ-ਇਨ-ਪਾਰਟਨਰ ਦਾ ਪ੍ਰੈਸ਼ਰ ਕੁੱਕਰ ਨਾਲ ਕੀਤਾ ਕਤਲ

ਸ਼ਿਵ ਨਰੇਸ਼ ਸਿੰਘ ਅਨੁਸਾਰ, ਇਸ ਮਾਮਲੇ 'ਚ ਪੁਲਸ ਨੇ ਰਾਧੇਸ਼ਾਮ, ਜਿਤੇਂਦਰ ਅਤੇ ਉਸ ਦੇ ਸਕੇ ਭਰਾ ਪਿੰਟੂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਨੇ ਬੱਚੀ ਨਾਲ ਸਮੂਹਿਕ ਜਬਰ ਜ਼ਿਨਾਹ ਕਰਨ ਤੋਂ ਬਾਅਦ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਲਾਸ਼ ਖੇਤ 'ਚ ਦਫ਼ਨਾ ਦਿੱਤੀ ਸੀ। ਨਰੇਸ਼ ਸਿੰਘ ਅਨੁਸਾਰ, ਵਿਸ਼ੇਸ਼ ਪੋਕਸੋ ਅਦਾਲਤ ਦੇ ਜੱਜ ਸੁਮਿਤ ਪ੍ਰੇਮੀ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੰਗਲਵਾਰ ਨੂੰ ਤਿੰਨਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਰਾਧੇਸ਼ਾਮ ਨੂੰ ਫਾਂਸੀ, ਰਈਸ ਅਤੇ ਉਸ ਦੇ ਭਰਾ ਪਿੰਟੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਨਰੇਸ਼ ਸਿੰਘ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ 'ਤੇ ਸਭ ਤੋਂ ਪਹਿਲਾਂ ਮੁਕੱਦਮੇ ਦੇ ਵਾਦੀ, ਬੱਚੀ ਦਾ ਪਿਤਾ ਅਤੇ ਚਾਚਾ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਅਦਾਲਤ 'ਚ ਗਵਾਹੀ ਦੌਰਾਨ ਦੋਹਾਂ ਨੇ ਹਾਦਸੇ ਵਾਲੀ ਜਗ੍ਹਾ ਦਾ ਦ੍ਰਿਸ਼ ਅਤੇ ਬੱਚੀ ਨਾਲ ਹੋਈ ਦਰਿੰਦਗੀ ਦੀ ਦਾਸਤਾਨ ਦੱਸੀ, ਜੋ ਫਾਂਸੀ ਦੀ ਸਜ਼ਾ ਦਿਵਾਉਣ ਦਾ ਮੁੱਖ ਆਧਾਰ ਬਣੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News