ਗੋਂਡਾ ’ਚ ਜ਼ਮੀਨੀ ਵਿਵਾਦ ’ਚ ਵਿਅਕਤੀ ਨੇ ਪਤਨੀ ਅਤੇ ਸਹੁਰੇ ਦੀ ਕਰੰਟ ਲਾ ਕੇ ਕੀਤੀ ਹੱਤਿਆ
Monday, Sep 22, 2025 - 08:37 PM (IST)

ਗੋਂਡਾ (ਏਜੰਸੀਆਂ)-ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਦੇ ਪਰਸਪੁਰ ਥਾਣਾ ਖੇਤਰ ’ਚ ਸੋਮਵਾਰ ਨੂੰ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਹੁਰੇ ਦੀ ਹੱਤਿਆ ਕਰ ਦਿੱਤੀ। ਪੁਲਸ ਅਨੁਸਾਰ ਰਾਜਾਪੁਰ ਪਿੰਡ ਨਿਵਾਸੀ ਪਵਨ ਦਾ ਆਪਣੀ ਪਤਨੀ ਸੰਗੀਤਾ (28) ਅਤੇ ਸਹੁਰੇ ਮੰਗਲ ਪ੍ਰਜਾਪਤੀ (52) ਨਾਲ ਲੰਮੇਂ ਸਮੇਂ ਤੋਂ ਜਾਇਦਾਦ ਦਾ ਵਿਵਾਦ ਚੱਲ ਰਿਹਾ ਸੀ। ਸੋਮਵਾਰ ਸਵੇਰੇ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਪਵਨ ਨੇ ਪਹਿਲਾਂ ਦੋਹਾਂ ਦਾ ਗਲਾ ਦਬਾਇਆ ਅਤੇ ਫਿਰ ਕਰੰਟ ਲਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਦੀ ਜਾਣਕਾਰੀ ਮਿਲਣ ’ਤੇ ਪਿੰਡ ’ਚ ਹੜਕੰਪ ਮੱਚ ਗਿਆ। ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮੁਲਜ਼ਮ ਪਵਨ ਨੂੰ ਹਿਰਾਸਤ ’ਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਪੁਲਸ ਸੁਪਰਡੈਂਟ ਨੇ ਦੱਸਿਆ ਕਿ ਹੱਤਿਆ ਦੇ ਪਿੱਛੇ ਜ਼ਮੀਨ ਦਾ ਵਿਵਾਦ ਸਾਹਮਣੇ ਆ ਰਿਹਾ ਹੈ। ਘਟਨਾ ਦੀ ਜਾਂਚ ਲਈ ਫਾਰੈਂਸਿਕ ਟੀਮ ਵੀ ਜੁਟੀ ਹੋਈ ਹੈ ਅਤੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।