40 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਸ਼ਖ਼ਸ ਦੀ ਮੌਤ, ਲਾਸ਼ ਨੂੰ ਕੱਢਿਆ ਗਿਆ ਬਾਹਰ

Sunday, Mar 10, 2024 - 05:42 PM (IST)

40 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਸ਼ਖ਼ਸ ਦੀ ਮੌਤ, ਲਾਸ਼ ਨੂੰ ਕੱਢਿਆ ਗਿਆ ਬਾਹਰ

ਨਵੀਂ ਦਿੱਲੀ- ਦਿੱਲੀ ਜਲ ਬੋਰਡ ਦੇ ਇਕ ਵਾਟਰ ਟ੍ਰੀਟਮੈਂਟ ਪਲਾਂਟ 'ਚ 40 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ ਸ਼ਖ਼ਸ ਨੇ ਦਮ ਤੋੜ ਦਿੱਤਾ। ਲੱਗਭਗ 12 ਘੰਟੇ ਤੱਕ ਬਚਾਅ ਮੁਹਿੰਮ ਚਲਾਏ ਜਾਣ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਦਿੱਲੀ ਸਰਕਾਰ 'ਚ ਮੰਤਰੀ ਆਤਿਸ਼ੀ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਪਹਿਲਾਂ ਇਹ ਖ਼ਬਰ ਆਈ ਸੀ ਕਿ ਬੋਰਵੈੱਲ ਵਿਚ ਬੱਚਾ ਡਿੱਗਿਆ ਹੈ, ਜਿਸ ਦੀ ਪਛਾਣ ਅਤੇ ਉਮਰ ਨਹੀਂ ਦੱਸੀ ਗਈ। ਦਰਅਸਲ ਬੋਰਵੈੱਲ 'ਚ ਬੱਚਾ ਨਹੀਂ ਇਕ ਸ਼ਖ਼ਸ ਡਿੱਗਿਆ ਸੀ, ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਸ਼ਖ਼ਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। 

ਇਹ ਵੀ ਪੜ੍ਹੋ- 40 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਬੱਚਾ, ਬਚਾਅ ਮੁਹਿੰਮ 'ਚ ਜੁੱਟੀ NDRF ਦੀ ਟੀਮ (ਵੀਡੀਓ)

PunjabKesari

ਮੰਤਰੀ ਆਤਿਸ਼ੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਮੈਨੂੰ ਬੇਹੱਦ ਦੁੱਖ ਨਾਲ ਇਹ ਖ਼ਬਰ ਸਾਂਝੀ ਕਰਨੀ ਪੈ ਰਹੀ ਹੈ ਕਿ ਬੋਰਵੈੱਲ 'ਚ ਡਿੱਗੇ ਸ਼ਖ਼ਸ ਨੂੰ ਬਚਾਅ ਟੀਮਾਂ ਨੂੰ ਮ੍ਰਿਤਕ ਮਿਲਿਆ। ਉਹ ਬੋਰਵੈੱਲ ਰੂਮ ਵਿਚ ਕਿਵੇਂ ਦਾਖ਼ਲ ਹੋਇਆ, ਬੋਰਵੈੱਲ ਅੰਦਰ ਕਿਵੇਂ ਡਿੱਗਿਆ ਇਸ ਦੀ ਜਾਂਚ ਪੁਲਸ ਕਰੇਗੀ। ਮੈਂ NDRF ਦੀ ਟੀਮ ਨੂੰ ਧੰਨਵਾਦ ਦਿੰਦੀ ਹਾਂ, ਜਿਨ੍ਹਾਂ ਨੇ ਕਈ ਘੰਟਿਆਂ ਤੱਕ ਚਲੀ ਬਚਾਅ ਮੁਹਿੰਮ ਵਿਚ ਵਿਅਕਤੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ- ਸਰਕਾਰ ਨੇ ਕੀਤਾ ਵੱਡਾ ਐਲਾਨ, ਹੋਲੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ

PunjabKesari

ਦੱਸਣਯੋਗ ਹੈ ਕਿ ਪੱਛਮੀ ਦਿੱਲੀ ਦੇ ਕੇਸ਼ੋਪੁਰ ਮੰਡੀ ਇਲਾਕੇ ਵਿਚ ਸ਼ਨੀਵਾਰ ਦੇਰ ਰਾਤ ਕਰੀਬ 1 ਵਜੇ ਸੂਚਨਾ ਮਿਲੀ ਕਿ ਦਿੱਲੀ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਬੋਰਵੈੱਲ ਵਿਚ ਇਕ ਵਿਅਕਤੀ ਡਿੱਗ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਬਚਾਉਣ ਲਈ NDRF ਦਿੱਲੀ ਫਾਇਰ ਬ੍ਰਿਗੇਡ ਸੇਵਾ (DFS) ਦੀ ਟੀਮ ਦੀ ਅਗਵਾਈ ਵਿਚ ਇਕ ਮੁਹਿੰਮ ਚਲਾਈ ਗਈ।

ਇਹ ਵੀ ਪੜ੍ਹੋ- ਬਟਰ ਚਿਕਨ ਖਾਣਾ ਸ਼ਖ਼ਸ ਨੂੰ ਪਿਆ ਮਹਿੰਗਾ, ਜਾਨ ਦੇ ਕੇ ਚੁਕਾਉਣੀ ਪਈ ਕੀਮਤ, ਸਾਹਮਣੇ ਆਈ ਅਸਲੀ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News