ਕੁਝ ਸਮਾਂ ਪਹਿਲਾਂ ਹੋਈ ਧੀ ਦੀ ਮੌਤ, ਸ਼ੱਕ ''ਚ ਬੰਦੇ ਨੇ ਮਾਰ''ਤੀ ਆਪਣੀ ਹੀ ਮਾਂ, ਬੇਰਹਿਮੀ ਨਾਲ ਲਈ ਜਾਨ
Tuesday, Nov 04, 2025 - 10:10 AM (IST)
ਨੈਸ਼ਨਲ ਡੈਸਕ- ਝਾਰਖੰਡ ਸੂਬੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਦੁਮਕਾ 'ਚ ਪੈਂਦੇ ਭਦਰਾ ਦੀਘਾ ਪਿੰਡ ’ਚ ਇਕ ਵਿਅਕਤੀ ਨੇ ਜਾਦੂ-ਟੂਣੇ ਦੇ ਸ਼ੱਕ ਹੇਠ ਆਪਣੀ 70 ਸਾਲਾ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਗੋਪੀਕੰਦਰ ਪੁਲਸ ਸਟੇਸ਼ਨ ਦੇ ਇੰਚਾਰਜ ਸੁਮਿਤ ਭਗਤ ਨੇ ਸੋਮਵਾਰ ਕਿਹਾ ਕਿ ਮੁਲਜ਼ਮ ਨੂੰ ਮਧੂਬਨ ਸਥਿਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਕੇ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਮੁਲਜ਼ਮ ਦੀ 18 ਸਾਲਾ ਧੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਉਸ ਨੇ ਮੌਤ ਲਈ ਆਪਣੀ ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮੁਲਜ਼ਮ ਨੇ ਮੰਨਿਆ ਕਿ 28 ਅਕਤੂਬਰ ਦੀ ਰਾਤ ਨੂੰ ਉਹ ਬਹੁਤ ਜ਼ਿਆਦਾ ਨਸ਼ੇ ’ਚ ਸੀ ਤੇ ਆਪਣੀ ਮ੍ਰਿਤਕ ਧੀ ਨੂੰ ਯਾਦ ਕਰ ਰਿਹਾ ਸੀ। ਗੁੱਸੇ ’ਚ ਆ ਕੇ ਉਹ ਆਪਣੀ ਭੈਣ ਦੇ ਘਰ ਗਿਆ ਤੇ ਉੱਥੇ ਆਪਣੀ ਮਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਅਮਰੀਕੀ ਪ੍ਰਸ਼ਾਸਨ ਨੇ ਹੋਰ ਸਖ਼ਤ ਕੀਤੇ ਨਿਯਮ ! ਪੰਜਾਬੀ-ਹਰਿਆਣਵੀ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ
