ਚੱਲਦੀ ਸਕੂਟੀ ''ਤੇ ਰੋਮਾਂਸ ਕਰ ਰਿਹਾ ਸੀ ਕਪਲ, ਪੁਲਸ ਨੇ ਨੌਜਵਾਨ ਨੂੰ ਹਿਰਾਸਤ ''ਚ ਲਿਆ

Wednesday, Jan 18, 2023 - 02:20 PM (IST)

ਚੱਲਦੀ ਸਕੂਟੀ ''ਤੇ ਰੋਮਾਂਸ ਕਰ ਰਿਹਾ ਸੀ ਕਪਲ, ਪੁਲਸ ਨੇ ਨੌਜਵਾਨ ਨੂੰ ਹਿਰਾਸਤ ''ਚ ਲਿਆ

ਲਖਨਊ (ਵਾਰਤਾ)- ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਹਜ਼ਰਤਗੰਜ ਇਲਾਕੇ 'ਚ ਇਕ 23 ਸਾਲਾ ਨੌਜਵਾਨ ਨੂੰ ਦੋਪਹੀਆ ਵਾਹਨ 'ਤੇ ਜਨਤਕ ਰੂਪ ਨਾਲ ਪਿਆਰ ਦਾ ਇਜ਼ਹਾਰ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਨੌਜਵਾਨ ਦੀ ਪਛਾਣ ਵਿੱਕੀ ਵਜੋਂ ਹੋਈ ਹੈ ਅਤੇ ਉਸ ਨਾਲ ਰਹਿਣ ਵਾਲੀ ਕੁੜੀ ਨਾਬਾਲਗ ਹੈ।

ਦੋਪੀਆ ਵਾਹਨ 'ਤੇ ਪੀਡੀਏ 'ਚ ਸ਼ਾਮਲ ਨੌਜਵਾਨ ਜੋੜੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਹਜ਼ਰਤਗੰਜ ਪੁਲਸ ਨੇ ਦੱਸਿਆ ਕਿ ਮਾਮਲੇ 'ਚ ਧਾਰਾ 294, 279 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਸਕੂਟੀ ਨੂੰ ਜ਼ਬਤ ਕਰ ਲਿਆ ਗਿਆ ਹੈ। ਬੁਲਾਰੇ ਨੇ ਕਿਹਾ,''ਅਸੀਂ ਇਸ ਮਾਮਲੇ 'ਚ ਜ਼ਰੂਰੀ ਕਾਰਵਾਈ ਕਰ ਰਹੇ ਹਨ।''


author

DIsha

Content Editor

Related News