ਪਤਨੀ ਦਾ ਚਾਕੂ ਮਾਰ ਬੇਰਹਿਮੀ ਨਾਲ ਕੀਤਾ ਕਤਲ, ਫਿਰ ਫਾਹਾ ਲਗਾ ਕਰ ਲਈ ਖ਼ੁਦਕੁਸ਼ੀ

06/11/2022 3:41:52 PM

ਜਬਲਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਜਬਲਪੁਰ 'ਚ 30 ਸਾਲਾ ਵਿਅਕਤੀ ਨੇ ਕੈਂਚੀ ਨਾਲ ਹਮਲਾ ਕਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਬਾਅਦ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੋਸ਼ੀ ਵਿਅਕਤੀ ਪਿਛਲੇ 15 ਦਿਨਾਂ ਤੋਂ ਕੰਮ 'ਤੇ ਨਹੀਂ ਜਾ ਰਿਹਾ ਸੀ, ਜਿਸ ਕਾਰਨ ਇਸ ਜੋੜੇ 'ਚ ਵਿਵਾਦ ਚੱਲ ਰਿਹਾ ਸੀ। ਰਾਂਝੀ ਪੁਲਸ ਥਾਣਾ ਇੰਚਾਰਜ ਸਹਦੇਵਰਾਮ ਸਾਹੂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇੱਥੇ ਸ਼ਾਰਦਾ ਨਗਰ ਰਾਂਝੀ ਵਾਸੀ ਵਿਭੋਰ ਸਾਹੂ (30) ਦਾ ਵਿਆਹ ਇਸ ਸਾਲ ਫਰਵਰੀ ਰਿਤੂ ਸਾਹੂ (23) 'ਚ ਹੋਇਆ ਸੀ। ਉਹ ਆਟੋ ਚਲਾਉਂਦਾ ਸੀ ਪਰ ਪਿਛਲੇ 15 ਦਿਨਾਂ ਤੋਂ ਆਪਣੇ ਕੰਮ 'ਤੇ ਨਹੀਂ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਘਟਨਾ ਦੇ ਸਮੇਂ ਘਰ 'ਚ ਪਤੀ-ਪਤਨੀ ਇਕੱਲੇ ਸਨ ਅਤੇ ਕੰਮ 'ਤੇ ਨਹੀਂ ਜਾਣ ਦੀ ਗੱਲ 'ਤੇ ਦੋਹਾਂ ਵਿਚਾਲੇ ਵਿਵਾਦ ਹੋ ਗਿਆ। ਇਸ ਦੌਰਾਨ ਪਤੀ ਨੇ ਕੈਂਚੀ ਨਾਲ ਹਮਲਾ ਕਰ ਕੇ ਪਤਨੀ ਦਾ ਕਤਲ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਵਿਭੋਰ ਨੇ ਵੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਾਹ ਕਿ ਵਿਭੋਰ ਦੀ ਮਾਂ ਸ਼ੁੱਕਰਵਾਰ ਸ਼ਾਮ ਲਗਭਗ 7 ਵਜੇ ਘਰ ਪਰਤੀ ਤਾਂ ਦੇਖਿਆ ਕਿ ਨੂੰਹ ਦੀ ਖੂਨ ਨਾਲ ਲੱਥਪੱਥ ਲਾਸ਼ ਕਮਰੇ 'ਚ ਪਈ ਹੈ ਅਤੇ ਪੁੱਤਰ ਫਾਹੇ ਨਾਲ ਲਟਕਿਆ ਹੋਇਆ ਹੈ। ਸਾਹੂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।


DIsha

Content Editor

Related News