300 ਰੁਪਏ ਖਾਤਰ ਕੁੱਟ-ਕੁੱਟ ਮਾਰ 'ਤਾ ਬੰਦਾ, ਪਿਆ ਚੀਕ-ਚਿਹਾੜਾ

Saturday, Nov 09, 2024 - 02:53 PM (IST)

300 ਰੁਪਏ ਖਾਤਰ ਕੁੱਟ-ਕੁੱਟ ਮਾਰ 'ਤਾ ਬੰਦਾ, ਪਿਆ ਚੀਕ-ਚਿਹਾੜਾ

ਨਾਲੰਦਾ : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਿਰਫ਼ 300 ਰੁਪਏ ਦੀ ਖ਼ਾਤਰ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਤਲ ਦੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹੇ ਦੇ ਨੂਰਸਰਾਏ ਥਾਣਾ ਖੇਤਰ ਦੇ ਅਜੈਪੁਰ ਪਿੰਡ ਦੀ ਹੈ। ਮ੍ਰਿਤਕ ਦੀ ਪਛਾਣ 55 ਸਾਲਾ ਸਦਨ ​​ਮਿਸਤਰੀ ਪੁੱਤਰ ਬਿਲੇਟ ਮਿਸਤਰੀ ਵਾਸੀ ਪਿੰਡ ਅਜੈਪੁਰ ਵਜੋਂ ਹੋਈ ਹੈ। ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ। 

ਇਹ ਵੀ ਪੜ੍ਹੋ - 40 ਕੁਆਰੀਆਂ ਕੁੜੀਆਂ ਨੂੰ ਇਕੱਠੇ ਦੱਸਿਆ ਗਰਭਵਤੀ, ਫੋਨ 'ਤੇ ਆਏ ਮੈਸੇਜ ਨੇ ਉਡਾਏ ਹੋਸ਼

ਦੱਸਿਆ ਜਾ ਰਿਹਾ ਹੈ ਕਿ ਸਦਨ ਮਿਸਤਰੀ ਦਾ ਉਸੇ ਪਿੰਡ ਦੇ ਸੰਤੋਸ਼ ਯਾਦਵ ਨਾਲ 300 ਰੁਪਏ ਦਾ ਲੈਣ-ਦੇਣ ਹੋਇਆ ਸੀ। ਵੀਰਵਾਰ ਨੂੰ ਸੰਤੋਸ਼ ਯਾਦਵ ਅਤੇ ਉਸ ਦੇ ਸਾਥੀ ਬਕਾਇਆ ਰਕਮ ਦੀ ਮੰਗ ਕਰਨ ਲਈ ਨਸ਼ੇ ਦੀ ਹਾਲਤ ਵਿਚ ਸਦਨ ਮਿਸਤਰੀ ਦੇ ਘਰ ਪਹੁੰਚ ਗਏ ਅਤੇ ਬਕਾਇਆ ਵਸੂਲਣ ਦੀ ਜ਼ਿੱਦ 'ਤੇ ਅੜੇ ਰਹੇ। ਇਸ ਦੌਰਾਨ ਸੰਤੋਸ਼ ਯਾਦਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਦਨ ਮਿਸਤਰੀ 'ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਪਰਿਵਾਰ ਦੇ ਅੱਧੀ ਦਰਜਨ ਮੈਂਬਰ ਵੀ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ - ਵਿਧਾਨ ਸਭਾ 'ਚ ਮਿਲਿਆ ਬੇਹੱਦ ਜ਼ਹਿਰੀਲਾ ਸੱਪ, ਦੇਖ ਮੁਲਾਜ਼ਮਾਂ ਦੇ ਉਡ ਗਏ ਹੋਸ਼

ਇਸ ਤੋਂ ਬਾਅਦ ਸਾਰੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਦਨ ਮਿਸਤਰੀ ਨੂੰ ਮ੍ਰਿਤਕ ਐਲਾਨ ਦਿੱਤਾ। ਇਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ 'ਚ ਨੂਰਸਰਾਏ ਥਾਣਾ ਇੰਚਾਰਜ ਰਜਨੀਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News