ਵਿਆਹੁਤਾ ਨਾਲ ਭੱਜਣ ’ਤੇ ਨੌਜਵਾਨ ਦੀ ਕੁੱਟਮਾਰ, ਪਿਸ਼ਾਬ ਪੀਣ ਲਈ ਕੀਤਾ ਮਜਬੂਰ

Wednesday, Mar 20, 2024 - 07:58 PM (IST)

ਵਿਆਹੁਤਾ ਨਾਲ ਭੱਜਣ ’ਤੇ ਨੌਜਵਾਨ ਦੀ ਕੁੱਟਮਾਰ, ਪਿਸ਼ਾਬ ਪੀਣ ਲਈ ਕੀਤਾ ਮਜਬੂਰ

ਉਜੈਨ, (ਭਾਸ਼ਾ)- ਮੱਧ ਪ੍ਰਦੇਸ਼ ਦੇ ਉਜੈਨ ਜ਼ਿਲੇ ਵਿਚ ਇਕ ਵਿਆਹੁਤਾ ਔਰਤ ਨਾਲ ਫਰਾਰ ਹੋਣ ਤੋਂ ਬਾਅਦ ਇਕ ਨੌਜਵਾਨ ਨੂੰ ਕਥਿਤ ਤੌਰ ’ਤੇ ਕੁੱਟਿਆ ਗਿਆ , ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਜੁੱਤੀਆਂ ਦੀ ਮਾਲਾ ਪਹਿਨਾਈ ਗਈ। ਪੁਲਸ ਨੇ ਘਟਨਾ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ ਪਰ ਸਬੰਧਤ ਵਿਅਕਤੀ ਨੇ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਇਕ ਵੀਡੀਓ ਵਿਚ ਇਕ ਨੌਜਵਾਨ ਜੁੱਤੀਆਂ ਦਾ ਹਾਰ ਪਹਿਨੇ ਹੋਏ ਅਤੇ ਇਕ ਬੋਤਲ ਵਿਚ ਤਰਲ ਪਦਾਰਥ ਜਿਸਨੂੰ ਪਿਸ਼ਾਬ ਮੰਨਿਆ ਜਾ ਰਿਹਾ ਹੈ, ਪੀਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਕੁਝ ਲੋਕ ਉਸਨੂੰ ਉਕਤ ਤਰਲ ਪੀਣ ਲਈ ਮਜਬੂਰ ਕਰ ਰਹੇ ਹਨ। ਉਸ ਨੂੰ ਉਸ ਔਰਤ ਵੱਲੋਂ ਕੁੱਟਦੇ ਹੋਏ ਵੀ ਦੇਖਿਆ ਜਾ ਰਿਹਾ ਹੈ, ਜਿਸ ਦੇ ਨਾਲ ਉਹ ਕਥਿਤ ਤੌਰ ’ਤੇ ਭੱਜ ਗਿਆ ਸੀ।

ਇਕ ਹੋਰ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਉਕਤ ਨੌਜਵਾਨ ਆਪਣੇ ਹੱਥ ਵਿਚ ਫੜੀ ਜੁੱਤੀ ਨੂੰ ਵੀ ਚੱਟ ਰਿਹਾ ਹੈ ਅਤੇ ਉਸ ਦੇ ਸਿਰ ’ਤੇ ਇਕ ਹੋਰ ਜੁੱਤੀ ਰੱਖਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਲਿੱਪ ਵਿਚ ਨੌਜਵਾਨ ਦੀਆਂ ਅੱਧੀਆਂ ਮੁੱਛਾਂ ਅਤੇ ਸਿਰ ਦੇ ਵਾਲਾਂ ਦਾ ਕੁਝ ਹਿੱਸਾ ਕੱਟਿਆ ਹੋਇਆ ਦਿਖਾਈ ਦੇ ਰਿਹਾ ਹੈ।


author

Rakesh

Content Editor

Related News