13 ਮਹੀਨੇ ਦੀ ਬੱਚੀ ''ਤੇ ਕੱਢਿਆ ਪਤਨੀ ਦਾ ਗੁੱਸਾ, ਬੇਰਹਿਮੀ ਨਾਲ ਜ਼ਮੀਨ ''ਤੇ ਸੁੱਟਿਆ

Sunday, Jul 26, 2020 - 03:03 AM (IST)

13 ਮਹੀਨੇ ਦੀ ਬੱਚੀ ''ਤੇ ਕੱਢਿਆ ਪਤਨੀ ਦਾ ਗੁੱਸਾ, ਬੇਰਹਿਮੀ ਨਾਲ ਜ਼ਮੀਨ ''ਤੇ ਸੁੱਟਿਆ

ਨੋਇਡਾ - ਉੱਤਰ ਪ੍ਰਦੇਸ਼ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤੀ-ਪਤਨੀ ਦੇ ਝਗੜੇ ਦਾ ਅੰਜਾਮ 13 ਮਹੀਨੇ ਦੀ ਬੱਚੀ ਨੂੰ ਭੁਗਤਨਾ ਪਿਆ। ਦਰਅਸਲ, ਪਤੀ-ਪਤਨੀ ਦੇ ਝਗੜੇ ਦੌਰਾਨ 13 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ। ਇਸ ਮਾਮਲੇ 'ਚ ਪਤਨੀ ਨੇ ਆਪਣੇ ਪਤੀ 'ਤੇ ਕੇਸ ਵੀ ਦਰਜ ਕਰਵਾਇਆ ਹੈ।

ਮਾਮਲਾ ਨੋਇਡਾ ਦਾ ਹੈ। ਜਿੱਥੇ ਪਤੀ ਅਤੇ ਪਤਨੀ ਆਪਸ 'ਚ ਲੜਾਈ ਕਰ ਰਹੇ ਸਨ। ਇਸ ਦੌਰਾਨ ਪਤੀ ਨੇ ਆਪਣੀ 13 ਮਹੀਨੇ ਦੀ ਬੱਚੀ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਘਟਨਾ 'ਚ ਬੱਚੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਇਸ ਤੋਂ ਬਾਅਦ ਬੱਚੀ ਨੂੰ ਇਲਾਜ਼ ਲਈ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਜ਼ਿਲ੍ਹਾ ਹਸਪਤਾਲ 'ਚ ਬੱਚੀ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਰੈਫਰ ਕਰ ਦਿੱਤਾ।

ਜ਼ਖ਼ਮੀ ਹਾਲਤ 'ਚ ਬੱਚੀ ਨੂੰ ਸਫਦਰਜੰਗ ਹਸਪਤਾਲ ਵੀ ਲਿਆਇਆ ਗਿਆ ਪਰ ਬੱਚੀ ਨੂੰ ਉੱਥੇ ਇਲਾਜ ਨਹੀਂ ਮਿਲ ਸਕਿਆ। ਇਸ ਤੋਂ ਬਾਅਦ ਜਦੋਂ ਬੱਚੀ ਨੂੰ ਸਫਦਰਜੰਗ ਤੋਂ ਵਾਪਸ ਲਿਆਇਆ ਜਾ ਰਿਹਾ ਸੀ ਤਾਂ ਰਸਤੇ 'ਚ ਹੀ ਬੱਚੀ ਦੀ ਮੌਤ ਹੋ ਗਈ। ਉਥੇ ਹੀ ਇਸ ਮਾਮਲੇ 'ਚ ਬੱਚੀ ਦੀ ਮਾਂ ਨੇ ਕੇਸ ਦਰਜ ਕਰਵਾਇਆ ਹੈ।

ਬੱਚੀ ਦੀ ਮਾਂ ਦੀ ਤਹਰੀਰ 'ਤੇ ਸੈਕਟਰ 24 'ਚ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਬੱਚੀ ਦੀ ਮਾਂ ਨੇ ਆਪਣੇ ਪਤੀ 'ਤੇ ਕੇਸ ਦਰਜ ਕਰਵਾਇਆ ਹੈ। ਜਿਸ ਤੋਂ ਬਾਅਦ ਪੁਲਸ ਨੇ ਮਾਮਲੇ 'ਚ ਦੋਸ਼ੀ ਪਿਤਾ ਜਮਦੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਮਾਮਲੇ 'ਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News