ਵਿਅਕਤੀ ਅਤੇ ਔਰਤ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਆਤਮ-ਹੱਤਿਆ
Sunday, Mar 11, 2018 - 11:38 AM (IST)

ਸਿਰਸਾ— ਸਿਰਸਾ 'ਚ ਇਕ ਵਿਅਕਤੀ ਅਤੇ ਔਰਤ ਨੇ ਟਰੇਨ ਦੇ ਅੱਗੇ ਛਾਲ ਮਾਰ ਦਿੱਤੀ। ਜਿਸ ਨਾਲ ਮੌਕੇ 'ਤੇ ਹੀ ਦੋਹਾਂ ਦੀ ਮੌਤ ਹੋ ਗਈ। ਘਟਨਾ ਪਿੰਡ ਜੋਧਕਾ ਨੇੜੇ ਰੇਲਵੇ ਟਰੈਕ ਦੀ ਹੈ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹੇਂ ਮ੍ਰਿਤਕ ਫਤਿਹਾਬਾਦ ਪਿੰਡ ਪੀਲੀਮੰਦੋਰੀ ਦੇ ਰਹਿਣ ਵਾਲੇ ਸਨ।
ਰੇਲਵੇ ਪੁਲਸ ਛਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਦੋ ਲਾਸ਼ਾਂ ਰੇਲਵੇ ਟਰੈਕ 'ਤੇ ਪਈਆਂ ਹਨ। ਉਨ੍ਹਾਂ ਨੇ ਕਿਹਾ ਕਿ ਰਿਸ਼ਤੇ ਦੇ ਬਾਰੇ 'ਚ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਇਸ ਮਾਮਲੇ 'ਚ 174 ਸੀ.ਆਰ.ਪੀ.ਸੀ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਹਾਂ ਦੀਆਂ ਲਾਸ਼ਾਂ ਕੋਲ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ ਹੈ।