ਕੋਰੋਨਾ ਕਾਲ ''ਚ ਬੱਚਿਆਂ ਨੂੰ ਘਰ ਬੈਠੇ ਮਿਲੀ ਬਿਹਤਰ ਸਿੱਖਿਆ, ਮਮਤਾ ਸਰਕਾਰ ਨੇ ਜਿੱਤਿਆ ''ਸਕੌਚ'' ਐਵਾਰਡ
Sunday, Nov 01, 2020 - 03:27 PM (IST)
ਪੱਛਮੀ ਬੰਗਾਲ— ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ 'ਸਕੌਚ' ਐਵਾਰਡ ਜਿੱਤਿਆ ਹੈ। ਇਸ ਗੱਲ ਦੀ ਜਾਣਕਾਰੀ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖ਼ੁਦ ਟਵਿੱਟਰ ਕਰ ਕੇ ਦਿੱਤੀ। ਦਰਅਸਲ ਪੱਛਮੀ ਬੰਗਾਲ ਵਿਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਆਡੀਓ ਟਿਊਟੋਰੀਅਲ ਅਤੇ ਹੋਰ ਗਤੀਵਿਧੀਆਂ ਦੇ ਮਾਧਿਅਮ ਤੋਂ ਘਰ 'ਚ ਹੀ ਸਿੱਖਿਆ ਪ੍ਰਦਾਨ ਕੀਤੇ ਜਾਣ ਵਾਲੇ ਪ੍ਰੋਗਰਾਮ ਲਈ 'ਸਕੌਚ' ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਇਸ ਬਾਬਤ ਮਮਤਾ ਬੈਨਰਜੀ ਨੇ ਐਵਾਰਡ ਜਿੱਤਣ 'ਤੇ ਟਵੀਟ ਕੀਤਾ ਕਿ ਮੈਨੂੰ ਬਹੁਤ ਮਾਣ ਅਤੇ ਖੁਸ਼ੀ ਹੋ ਰਹੀ ਹੈ। ਪੱਛਮੀ ਬੰਗਾਲ ਸਰਕਾਰ ਨੂੰ 3 ਤੋਂ 6 ਸਾਲ ਦੇ ਬੱਚਿਆਂ ਨੂੰ ਆਡੀਓ ਟਿਊਟੋਰੀਅਲ ਅਤੇ ਹੋਰ ਗਤੀਵਿਧੀਆਂ ਦੇ ਮਾਧਿਅਮ ਤੋਂ ਘਰ 'ਚ ਹੀ ਸਿੱਖਿਆ ਪ੍ਰਦਾਨ ਕੀਤੇ ਜਾਣ ਵਾਲੇ ਪ੍ਰੋਗਰਾਮ ਲਈ ਸਰਵਉੱਚ 'ਸਕੌਚ' ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਮਮਤਾ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਵਿਚ ਵੀ ਸਾਡੇ ਬੱਚਿਆਂ ਤੱਕ ਸਿੱਖਿਆ ਦੀ ਪਹੁੰਚ ਯਕੀਨੀ ਕਰਨ 'ਚ ਸਹਿਯੋਗ ਕਰਨ ਵਾਲੇ ਸਾਰੇ ਲੋਕਾਂ ਨੂੰ ਮੈਂ ਵਧਾਈ ਦਿੰਦੀ ਹਾਂ।