ਹਾਰ ਦੇ ਡਰ ਕਾਰਨ ਮੋਦੀ ਦਾ ਚਿਹਰਾ ਪੀਲਾ ਪੈ ਗਿਆ ਹੈ : ਮਮਤਾ ਬੈਨਰਜੀ

04/20/2019 5:01:39 PM

ਪਾਨੀਘਟਾ (ਪੱਛਮੀ ਬੰਗਾਲ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਹਾਰਨ ਦੇ ਡਰ 'ਹਾਰਾਤਾਂਕ' ਤੋਂ ਪੀੜਤ ਹਨ ਅਤੇ ਫਿਰਕਾਪ੍ਰਸਤੀ ਦੇ ਆਧਾਰ 'ਤੇ ਲੋਕਾਂ ਨੂੰ ਵੰਡ ਕੇ ਰਾਜ 'ਚ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਮਤਾ ਨੇ ਕ੍ਰਿਸ਼ਨਾਨਗਰ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਮੋਹੁਆ ਮੋਈਤਰਾ ਦੇ ਸਮਰਥਨ 'ਚ ਇੱਥੇ ਇਕ ਰੈਲੀ 'ਚ ਕਿਹਾ,''ਉਹ (ਮੋਦੀ) ਜਾਣਦੇ ਹਨ ਕਿ ਉਹ ਚੋਣਾਂ ਹਾਰ ਜਾਣਗੇ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਚਿਹਰਾ ਪੀਲਾ ਪੈ ਗਿਆ ਹੈ। ਉਹ ਹੁਣ 'ਹਾਰਾਤਾਂਕ' ਨਾਲ ਪੀੜਤ ਹਨ ਅਤੇ ਉੱਤਰ ਪ੍ਰਦੇਸ਼, ਰਾਜਸਥਾਨ, ਨਵੀਂ ਦਿੱਲੀ, ਪੰਜਾਬ, ਆਂਧਾ ਪ੍ਰਦੇਸ਼, ਗੁਜਰਾਤ, ਓਡੀਸ਼ਾ ਅਤੇ ਹੋਰ ਰਾਜਾਂ 'ਚ ਹਾਰ ਬਾਰੇ ਸੋਚ ਕੇ ਹਰ ਰੋਜ਼ ਬਕਵਾਸ ਕਰ ਰਹੇ ਹਨ।''

ਭਾਜਪਾ ਨੂੰ ਨੋਟਬੰਦੀ ਲਈ ਜ਼ੋਰਦਾਰ ਥੱਪੜ ਮਾਰੋ
ਉਨ੍ਹਾਂ ਨੇ ਕਿਹਾ,''ਭਾਜਪਾ ਜੇਕਰ ਤ੍ਰਿਪੁਰਾ 'ਚ ਜਿੱਤ ਵੀ ਜਾਂਦੀ ਹੈ ਤਾਂ ਮੈਨੂੰ ਬੁਰਾ ਨਹੀਂ ਲੱਗੇਗਾ, ਕਿਉਂਕਿ ਉੱਥੇ ਉਨ੍ਹਾਂ ਨੂੰ 543 ਸੀਟਾਂ ਨਹੀਂ ਮਿਲਣਗੀਆਂ। ਇਹੀ ਕਾਰਨ ਹੈ ਕਿ ਮੋਦੀ ਲੋਕਾਂ ਨੂੰ ਹਿੰਦੂ-ਮੁਸਲਿਮ ਦੇ ਆਧਾਰ 'ਤੇ ਵੰਡ ਕੇ ਵੋਟ ਹਾਸਲ ਕਰਨ ਲਈ ਬੰਗਾਲ ਦੇ ਨੇੜੇ-ਤੇੜੇ ਘੁੰਮ ਰਹੇ ਹਨ।'' ਭਾਜਪਾ ਦੇ ਉਸ ਬਿਆਨ 'ਤੇ ਕਿ ਉਨ੍ਹਾਂ ਨੇ ਬੰਗਾਲ ਲਈ ਕੁਝ ਨਹੀਂ ਕੀਤਾ। ਮਮਤਾ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਲੋਕ ਮੇਰੇ ਤੋਂ ਜਵਾਬ ਮੰਗਣਗੇ। ਮਮਤਾ ਨੇ ਦੇਸ਼ ਬਚਾਉਣ ਲਈ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ,''ਜੇਕਰ ਤੁਸੀਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਭਾਜਪਾ ਨੂੰ ਵੋਟ ਨਾ ਦਿਓ। ਕੀ ਤੁਸੀਂ ਨੋਟਬੰਦੀ ਦੌਰਾਨ ਹੋਏ ਦਰਦ ਨੂੰ ਭੁੱਲ ਗਏ ਹੋ? ਕਰੋੜਾਂ ਲੋਕ ਪੀੜਤ ਹੋਏ ਸਨ। ਹੁਣ ਜਦੋਂ ਚੋਣਾਂ ਆ ਗਈਆਂ ਹਨ ਤਾਂ ਕੀ ਤੁਸੀਂ ਮੋਦੀ ਨੂੰ ਜਵਾਬ ਨਹੀਂ ਦੇਵੋਗੇ?'' ਉਨ੍ਹਾਂ ਨੇ ਕਿਹਾ,''ਉਨ੍ਹਾਂ ਵਿਰੁੱਧ ਵੋਟਿੰਗ ਕਰ ਕੇ ਉਨ੍ਹਾਂ (ਭਾਜਪਾ) ਨੂੰ ਨੋਟਬੰਦੀ ਲਈ ਜ਼ੋਰਦਾਰ ਥੱਪੜ ਮਾਰੋ।


DIsha

Content Editor

Related News