ਬੰਗਾਲ ''ਚ ਰਹਿੰਦੇ ਹੋ ਤਾਂ ਬਾਂਗਲਾ ਬੋਲਣੀ ਹੋਵੇਗੀ : ਮਮਤਾ ਬੈਨਰਜੀ

06/14/2019 4:50:31 PM

ਕੋਲਕਾਤਾ— ਡਾਕਟਰਾਂ ਦੀ ਹੜਤਾਲ ਨਾਲ ਘਿਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਵਿਰੋਧੀ ਦਲਾਂ 'ਤੇ ਹਮਲਾ ਬੋਲਣ ਲਈ 'ਬਾਂਗਲਾ ਕਾਰਡ' ਖੇਡਿਆ। ਬਾਹਰੀ ਲੋਕਾਂ ਦੇ ਬਹਾਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਨੇ ਕਿਹਾ ਕਿ ਜੇਕਰ ਤੁਸੀਂ ਬੰਗਾਲ 'ਚ ਹੋ ਤਾਂ ਤੁਹਾਨੂੰ ਬਾਂਗਲਾ ਬੋਲਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਅਜਿਹੇ ਅਪਰਾਧੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੀ ਜੋ ਬੰਗਾਲ 'ਚ ਰਹਿੰਦੇ ਹਨ ਅਤੇ ਬਾਈਕ 'ਤੇ ਘੁੰਮਦੇ ਹਨ। ਮਮਤਾ ਨੇ ਇਹ ਵੀ ਕਿਹਾ ਕਿ ਉਹ ਪੱਛਮੀ ਬੰਗਾਲ ਨੂੰ ਗੁਜਰਾਤ ਨਹੀਂ ਬਣਨ ਦੇਵੇਗੀ। ਤ੍ਰਿਣਮੂਲ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਭਾਜਪਾ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ,''ਸਾਨੂੰ ਬਾਂਗਲਾ ਨੂੰ ਅੱਗੇ ਲਿਆਉਣਾ ਹੋਵੇਗਾ। ਜਦੋਂ ਮੈਂ ਬਿਹਾਰ, ਯੂ.ਪੀ., ਪੰਜਾਬ ਜਾਂਦੀ ਹਾਂ ਤਾਂ ਉੱਥੋਂ ਦੀ ਭਾਸ਼ਾ ਬੋਲਦੀ ਹਾਂ। ਜੇਕਰ ਤੁਸੀਂ ਪੱਛਮੀ ਬੰਗਾਲ 'ਚ ਰਹਿੰਦੇ ਹੋ ਤਾਂ ਤੁਹਾਨੂੰ ਬਾਂਗਲਾ ਬੋਲਣੀ ਹੀ ਹੋਵੇਗੀ। ਮੈਂ ਅਜਿਹੇ ਅਪਰਾਧੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੀ ਜੋ ਬੰਗਾਲ 'ਚ ਰਹਿੰਦੇ ਹਨ ਅਤੇ ਬਾਈਕਾਂ 'ਤੇ ਇੱਧਰ-ਉੱਧਰ ਘੁੰਮਦੇ ਹਨ।''

ਬੰਗਾਲ ਨੂੰ ਗੁਜਰਾਤ ਨਹੀਂ ਬਣਨ ਦੇਵਾਂਗੀ
ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਨੇ ਇਹ ਵੀ ਕਿਹਾ ਕਿ ਉਹ ਪੱਛਮੀ ਬੰਗਾਲ ਨੂੰ ਗੁਜਰਾਤ ਨਹੀਂ ਬਣਨ ਦੇਵੇਗੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਵਿਰੋਧੀ ਭਾਜਪਾ ਅਤੇ ਸੀ.ਪੀ.ਐੱਮ. 'ਤੇ ਹਮਲਾ ਬੋਲਿਆ ਹੈ। ਮਮਤਾ ਨੇ ਕਿਹਾ ਕਿ ਵਿਰੋਧੀ ਦਲ ਡਾਕਟਰਾਂ ਨੂੰ ਭੜਕਾ ਰਹੇ ਹਨ ਅਤੇ ਮਾਮਲੇ ਨੂੰ ਫਿਰਕੂ ਰੰਗ ਦੇ ਰਹੇ ਹਨ।

ਕੈਲਾਸ਼ ਵਿਜੇਵਰਗੀਏ ਨੇ ਸਾਧਿਆ ਨਿਸ਼ਾਨਾ
ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨੇ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਮਮਤਾ 'ਤੇ ਨਿਸ਼ਾਨਾ ਸਾਧਿਆ ਹੈ। ਕੈਲਾਸ਼ ਵਿਜੇਵਰਗੀਏ ਨੇ ਟਵੀਟ ਕਰ ਕੇ ਕਿਹਾ,''ਮਮਤਾ ਬੈਨਰਜੀ ਤੁਸੀਂ ਪ੍ਰਦੇਸ਼ ਦੀ ਸਿਹਤ ਮੰਤਰੀ ਵੀ ਹੋ। ਤੁਹਾਡੇ ਹੰਕਾਰ ਕਾਰਨ ਪਿਛਲੇ 4 ਦਿਨਾਂ ਤੋਂ ਕਿੰਨੇ ਲੋਕਾਂ ਨੇ ਮੌਤ ਦਾ ਦਰਵਾਜ਼ਾ ਖੜਕਾਇਆ ਹੈ। ਕੁਝ ਤਾਂ ਸ਼ਰਮ ਕਰੋ।''

ਹੁਣ ਤੱਕ 43 ਡਾਕਟਰਾਂ ਨੇ ਦਿੱਤਾ ਸਮੂਹਕ ਅਸਤੀਫਾ
ਜ਼ਿਕਰਯੋਗ ਹੈ ਕਿ ਡਾਕਟਰਾਂ ਦੀ ਹੜਤਾਲ ਕਾਰਨ ਕੇਂਦਰ ਪੱਛਮੀ ਬੰਗਾਲ 'ਚ ਅੱਜ ਚੌਥੇ ਦਿਨ ਵੀ ਕਈ ਹਸਪਤਾਲਾਂ 'ਚ ਡਾਕਟਰੀ ਸੇਵਾਵਾਂ ਠੱਪ ਹਨ। ਰਾਜ 'ਚ ਕਈ ਡਾਕਟਰਾਂ ਨੇ ਸਮੂਹਕ ਅਸਤੀਫਾ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ 43 ਡਾਕਟਰਾਂ ਦੇ ਸਮੂਹਕ ਅਸਤੀਫੇ ਦੀ ਪੁਸ਼ਟੀ ਹੋ ਗਈ ਹੈ। ਅਸਤੀਫਾ ਦੇਣ ਵਾਲੇ 43 ਡਾਕਟਰਾਂ 'ਚੋਂ 16 ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਕੋਲਤਕਾਤਾ ਦੇ ਹਨ, ਜਦੋਂ ਕਿ 27 ਹੋਰ ਡਾਕਟਰ ਨਾਰਥ ਬੰਗਾਲ ਮੈਡੀਕਲ ਕਾਲਜ ਅਤੇ ਹਸਪਤਾਲ ਦਾਰਜੀਲਿੰਗ ਦੇ ਹਨ।


DIsha

Content Editor

Related News