ਮਮਤਾ ਬੈਨਰਜੀ ਦੇ ਭਰਾ ਬੋਲੇ-ਤ੍ਰਿਣਮੂਲ ਉਮੀਦਵਾਰ ਖਿਲਾਫ ਲੜਾਂਗਾ ਚੋਣ

Thursday, Mar 14, 2024 - 11:11 AM (IST)

ਮਮਤਾ ਬੈਨਰਜੀ ਦੇ ਭਰਾ ਬੋਲੇ-ਤ੍ਰਿਣਮੂਲ ਉਮੀਦਵਾਰ ਖਿਲਾਫ ਲੜਾਂਗਾ ਚੋਣ

ਕੋਲਕਾਤਾ- ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਰਾ ਬਾਬੁਨ ਨੇ ਬੁੱਧਵਾਰ ਨੂੰ ਹਾਵੜਾ ਸੀਟ ਤੋਂ ਤ੍ਰਿਣਮੂਲ ਉਮੀਦਵਾਰ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ। ਬਾਬੁਨ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਪ੍ਰਸੂਨ ਬੈਨਰਜੀ ਦੀ ਸਿਲੈਕਸ਼ਨ ਤੋਂ ਖੁਸ਼ ਨਹੀਂ ਸਨ।
ਉਨ੍ਹਾਂ ਕਿਹਾ ਕਿ ਪ੍ਰਸੂਨ ਹਾਵੜਾ ਲਈ ਸਹੀ ਬਦਲ ਨਹੀਂ ਹੈ। ਕਈ ਕਾਬਲ ਉਮੀਦਵਾਰ ਸਨ, ਜਿਨ੍ਹਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਪਾਰਟੀ ਨੇ ਠੀਕ ਨਹੀਂ ਕੀਤਾ। ਭਰਾ ਦੇ ਐਲਾਨ ਦੇ ਕਰੀਬ ਇਕ ਘੰਟੇ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਬਾਬੁਨ ਨਾਲ ਆਪਣੇ ਸਾਰੇ ਰਿਸ਼ਤੇ ਖਤਮ ਕਰਦਾ ਹੈ।


author

Aarti dhillon

Content Editor

Related News