ਪੁੱਤ ਬਣਾ ਕੇ ਠੱਗੇ ਲੱਖਾਂ ਰੁਪਏ, ਫਿਰ ਪੁੱਤ ਨੇ ਹੀ ਚੁੱਕ ਲਿਆ ਖੌਫ਼ਨਾਕ ਕਦਮ

Sunday, Mar 09, 2025 - 04:56 PM (IST)

ਪੁੱਤ ਬਣਾ ਕੇ ਠੱਗੇ ਲੱਖਾਂ ਰੁਪਏ, ਫਿਰ ਪੁੱਤ ਨੇ ਹੀ ਚੁੱਕ ਲਿਆ ਖੌਫ਼ਨਾਕ ਕਦਮ

ਗੁਰਦਾਸਪੁਰ (ਵਿਨੋਦ)- ਇੱਕ ਔਰਤ ਵੱਲੋਂ ਪਹਿਲਾਂ ਇੱਕ ਨੌਜਵਾਨ ਨੂੰ ਆਪਣਾ ਮੂੰਹ ਬੋਲਾ ਪੁੱਤਰ ਬਣਾਇਆ ਗਿਆ ਤੇ ਫਿਰ ਉਸ ਕੋਲੋਂ ਅਤੇ ਉਸ ਦੇ ਰਾਹੀਂ ਹੋਰ ਫਾਈਨੈਂਸਰਾਂ ਕੋਲੋਂ ਵੀ ਲੱਖਾਂ ਰੁਪਏ ਲੈ ਲਏ। ਜਦੋਂ ਫਾਈਨੈਂਸਰਾਂ ਨੇ ਨੌਜਵਾਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੂੰਹ ਬੋਲੀ ਮਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਸ ਨੂੰ ਆਪਣੇ ਪੁਲਸੀਆ ਘਰਵਾਲੇ ਦੀ ਧੌਸ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-14 ਦਿਨਾਂ ਤੋਂ ਤੇਲੰਗਾਨਾ ਦੀ ਸੁਰੰਗ 'ਚ ਫਸੇ ਪੰਜਾਬੀ ਨੌਜਵਾਨ ਦਾ ਨਹੀਂ ਲੱਗ ਸਕਿਆ ਕੋਈ ਪਤਾ, ਮਾਪੇ ਰੋ-ਰੋ ਬੇਹਾਲ

 ਬੀਤੀ ਰਾਤ ਵੀ ਜਦੋਂ ਜਤਿੰਦਰ ਸ਼ਰਮਾ ਨਾਮ ਦਾ ਇਹ ਨੌਜਵਾਨ ਉਨ੍ਹਾਂ ਦੇ ਘਰ ਪੈਸੇ ਮੰਗਣ ਲਈ ਗਿਆ ਤਾਂ ਉਸ ਦੀ ਮਾਰ ਕੁਟਾਈ ਕੀਤੀ ਗਈ। ਮ੍ਰਿਤਕ ਜਤਿੰਦਰ ਦੀ ਪਤਨੀ ਭਾਰਤੀ ਸ਼ਰਮਾ, ਭਰਜਾਈ ਪ੍ਰੀਤੀ ਸ਼ਰਮਾ ਅਤੇ ਭਤੀਜੇ ਅਨੁਰਾਗ ਅਨੁਸਾਰ ਜਤਿੰਦਰ ਨੂੰ ਔਰਤ ਦੇ ਪੁਲਸੀਆ ਘਰਵਾਲੇ ਵੱਲੋਂ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਤੋਂ ਦੁਖੀ ਹੋ ਕੇ ਜਤਿੰਦਰ ਸ਼ਰਮਾ ਨੇ ਸਲਫਾਸ ਨਿਗਲ ਲਈ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਤੜਪ-ਤੜਪ ਕੇ ਮੌਤ ਹੋ ਗਈ।

ਇਹ ਵੀ ਪੜ੍ਹੋ- ਗ੍ਰੰਥੀ ਦਾ ਹੈਰਾਨ ਕਰ ਦੇਣ ਵਾਲਾ ਕਾਰਾ, 18 ਦਿਨਾਂ 'ਚ ਕੀਤਾ ਅਜਿਹਾ ਕਾਂਡ ਕਿ...

ਦੱਸਿਆ ਗਿਆ ਹੈ ਕਿ ਸਲਫਾਸ ਨਿਗਲਣ ਤੋਂ ਪਹਿਲਾਂ ਮ੍ਰਿਤਕ ਜਤਿੰਦਰ ਵੱਲੋਂ ਇੱਕ ਕਾਗਜ 'ਤੇ ਇਹ ਲਿਖ ਕੇ ਛੱਡ ਦਿੱਤਾ ਗਿਆ ਸੀ ਕਿ ਉਸ ਦੀ ਮੌਤ ਦੀ ਜ਼ਿੰਮੇਵਾਰ ਉਸ ਦੀ ਮੂੰਹ ਬੋਲੀ ਮਾਂ ਪਲਵਿੰਦਰ ਕੌਰ ਅਤੇ ਪਿਓ ਲਖਬੀਰ ਸਿੰਘ ਹੈ। ਪਰਿਵਾਰ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 40 ਵਰ੍ਹਿਆਂ ਦਾ ਮ੍ਰਿਤਕ ਨੌਜਵਾਨ ਜਤਿੰਦਰ ਸ਼ਰਮਾ ਸਿਟੀ ਕੇਬਲ ਦਾ ਕੰਮ ਕਰਦਾ ਸੀ ਅਤੇ ਸ਼ਹਿਰ ਵਿੱਚ ਬੇਹੱਦ ਸ਼ਰੀਫ ਅਤੇ ਮਿਲਾਪੜੇ ਸੁਭਾਅ ਵਾਲੇ ਵਿਅਕਤੀ ਦੇ ਤੌਰ 'ਤੇ ਜਾਣਿਆ ਜਾਂਦਾ ਸੀ । ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ‌ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਮ੍ਰਿਤਕ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News