ਚੋਣ ਨੂੰ ਲੈ ਕੇ ਪੈ ਗਿਆ ਪੰਗਾ, ਗੁੱਸੇ ''ਚ ਆਏ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Thursday, Feb 27, 2025 - 12:05 PM (IST)

ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਅਹੁਦੇ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਮੀਟਿੰਗ ਦੌਰਾਨ ਨਵੇਂ ਪ੍ਰਧਾਨ ਦੀ ਚੋਣ ਤੋਂ ਖਫ਼ਾ ਹੋਏ ਇਕ ਆਪ੍ਰੇਟਰ ਵੱਲੋਂ ਜਿੱਥੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਯੂਨੀਅਨ ’ਚ ਪ੍ਰਧਾਨ ਦੇ ਅਹੁਦੇ ਦੀ ਚੋਣ ਵੋਟਿੰਗ ਰਾਹੀ ਨਾ ਕਰਵਾਏ ਜਾਣ ਤੋਂ ਨਾਰਾਜ਼ ਆਪ੍ਰੇਟਰਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਭਰਾ ਦੀ ਜਾਨ ਬਚਾਉਣ ਗਈ ਭੈਣ ਨਾਲ ਗੈਂਗਰੇਪ
ਸਥਾਨਕ ਸ਼ਹਿਰ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਅਹੁਦੇ ਅਤੇ ਹਿਸਾਬ-ਕਿਤਾਬ ਲਈ ਅੱਜ ਭਾਰੀ ਪੁਲਸ ਫੋਰਸ ਤਾਇਤਾਨ ਕਰਕੇ ਪੁਰਾਣੀ ਟਰੱਕ ਯੂਨੀਅਨ ਵਿਖੇ ਮੀਟਿੰਗ ਕੀਤੀ ਗਈ। ਇਸ ਦੌਰਾਨ ਜਿਵੇਂ ਹੀ ਨਵੇਂ ਪ੍ਰਧਾਨ ਦਾ ਨਾਂ ਪ੍ਰਪੋਜ ਕੀਤਾ ਗਿਆ ਤਾਂ ਇੱਥੇ ਮੌਜੂਦ ਕਈ ਟਰੱਕ ਆਪ੍ਰੇਟਰਾਂ ਵੱਲੋਂ ਇਸ ਤਰ੍ਹਾਂ ਪ੍ਰਧਾਨਗੀ ਦੀ ਚੋਣ ਕੀਤੇ ਜਾਣ 'ਤੇ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਹੀ ਇਸ ਚੋਣ ਤੋਂ ਖਫ਼ਾ ਹੋਏ ਇਕ ਟਰੱਕ ਆਪ੍ਰੇਟਰ ਮਨਜੀਤ ਸਿੰਘ ਕਾਕਾ ਨੇ ਆਪਣੀ ਕਾਰ ’ਚ ਰੱਖੀ ਕੀਟ ਨਾਸ਼ਕ ਜ਼ਹਿਰੀਲੀ ਦਵਾਈ ਪੀ ਲਈ। ਜਿਸ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਖੜੇ ਹੋਰ ਟਰੱਕ ਆਪ੍ਰੇਟਰ ਮਨਜੀਤ ਸਿੰਘ ਕਾਕਾ ਨੂੰ ਤੁਰੰਤ ਇਲਾਜ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 26 ਲੱਖ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, ਆਧਾਰ ਕਾਰਡਾਂ ਬਾਰੇ Order ਜਾਰੀ
ਇੱਥੇ ਇਸ ਚੋਣ ਦਾ ਵਿਰੋਧ ਕਰ ਰਹੇ ਟਰੱਕ ਆਪ੍ਰੇਟਰਾਂ ਨੇ ਮੰਗ ਕੀਤੀ ਕਿ ਯੂਨੀਅਨ ਅੰਦਰ ਵੋਟਿੰਗ ਪ੍ਰਣਾਲੀ ਰਾਹੀਂ ਹੀ ਪ੍ਰਧਾਨ ਦੀ ਚੋਣ ਕਰਵਾਈ ਜਾਵੇ। ਦੂਜੇ ਪਾਸੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਆਪ੍ਰੇਟਰ ਮਨਜੀਤ ਸਿੰਘ ਕਾਕਾ ਨੇ ਕਿਹਾ ਕਿ ਕਈ ਲੀਡਰਾਂ ਵੱਲੋਂ ਉਸ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦਾ ਵਾਆਦਾ ਕੀਤਾ ਸੀ ਤੇ ਉਸ ਦਾ ਕਥਿਤ ਤੌਰ ‘ਤੇ 30 ਲੱਖ ਰੁਪਏ ਦਾ ਖਰਚ ਵੀ ਕਰਵਾ ਦਿੱਤਾ, ਪਰ ਹੁਣ ਪ੍ਰਧਾਨ ਕਿਸੇ ਹੋਰ ਆਪ੍ਰੇਟਰ ਨੂੰ ਬਣਾ ਦਿੱਤਾ ਗਿਆ ਹੈ। ਇਸ ਤੋਂ ਖਫ਼ਾ ਹੋ ਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8