IndiGo ਏਅਰਲਾਈਨ ਦਾ Roadways Bus ਤੋਂ ਬੁਰਾ ਹਾਲ ! ਜਾਖੜ ਨੇ ਪਾਈ ਝਾੜ, ਜਾਣੋ ਕੀ ਬੋਲੇ (ਵੀਡੀਓ)
Monday, Feb 24, 2025 - 01:12 PM (IST)

ਜਲੰਧਰ (ਵਿਸ਼ੇਸ਼)-ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਕੁਝ ਦਿਨ ਪਹਿਲਾਂ ਏਅਰ ਇੰਡੀਆ ਦੇ ਜਹਾਜ਼ ਦੀਆਂ ਟੁੱਟੀਆਂ ਸੀਟਾਂ ਦਾ ਮੁੱਦਾ ਉਠਾਉਣ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਟਵੀਟ ਕਰਕੇ ਇੰਡੀਗੋ ਦੇ ਜਹਾਜ਼ ਦੀਆਂ ਟੁੱਟੀਆਂ ਸੀਟਾਂ ਦਾ ਮੁੱਦਾ ਤਸਵੀਰਾਂ ਸਮੇਤ ਉਠਾਇਆ ਹੈ। ਜਾਖੜ ਨੇ ਟਵੀਟ ਕੀਤਾ ਕਿ 27 ਜਨਵਰੀ ਨੂੰ ਇੰਡੀਗੋ ਦੀ ਚੰਡੀਗੜ੍ਹ-ਦਿੱਲੀ ਉਡਾਣ ਦੀਆਂ ਕਈ ਸੀਟਾਂ ’ਚ ਸੁਰੱਖਿਆ ਖਾਮੀਆਂ ਪਾਈਆਂ ਗਈਆਂ। ਸੀਟ ਬੈਲਟ ਠੀਕ ਤਰ੍ਹਾਂ ਨਹੀਂ ਬੰਨ੍ਹੀ ਜਾ ਰਹੀ ਸੀ।
ਇਹ ਵੀ ਪੜ੍ਹੋ : ਕਾਂਗਰਸ ਦੀ ਵੱਡੀ ਕਾਰਵਾਈ, 5 ਜ਼ਿਲ੍ਹਾ ਪ੍ਰਧਾਨ, 15 ਸੂਬਾਈ ਜਨਰਲ ਸਕੱਤਰਾਂ ਤੇ 16 ਸਕੱਤਰਾਂ ਨੂੰ ਨੋਟਿਸ ਜਾਰੀ
ਜਾਖੜ ਨੇ ਕਿਹਾ ਕਿ ਕੈਬਿਨ ਕਰੂ ਮੈਂਬਰ ਨੇ ਇਸ ਸਬੰਧੀ ਕੁਝ ਵੀ ਕਰਨ ਤੋਂ ਅਸਮਰੱਥਾ ਜ਼ਾਹਰ ਕਰਦਿਆਂ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਜਾਖੜ ਨੇ ਕਿਹਾ ਕਿ ਇਹ ਮਾਮਲਾ ਸੀਟਾਂ ਦੀ ਮਾੜੀ ਹਾਲਤ ਜਾਂ ਯਾਤਰੀਆਂ ਦੇ ਆਰਾਮ ਨਾਲ ਸਬੰਧਤ ਨਹੀਂ ਹੈ ਪਰ ਉਹ ਇਸ ਲਈ ਲਿਖ ਰਹੇ ਹਨ ਕਿਉਂਕਿ ਡੀ. ਜੀ. ਸੀ. ਏ. ਇਹ ਯਕੀਨੀ ਬਣਾਵੇ ਕਿ ਇਨ੍ਹਾਂ ਦੋ ਵੱਡੀਆਂ ਏਅਰਲਾਈਨਜ਼ ਦੇ ‘ਚਲਦਾ ਹੈ’ ਵਾਲੇ ਵਰਤਾਓ ਕਾਰਨ ਸੁਰੱਖਿਆ ਨਿਯਮਾਂ ਵਿਚ ਢਿੱਲ ਨਾ ਆਵੇ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲਣ ਵਾਲੀ ਇਹ ਮੁਫ਼ਤ ਬੱਸ ਸੇਵਾ ਅੱਜ ਤੋਂ ਅਗਲੇ ਹੁਕਮਾਂ ਤੱਕ ਬੰਦ, ਝੱਲਣੀ ਪਵੇਗੀ ਪਰੇਸ਼ਾਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e