ਮਮਤਾ ਬੈਨਰਜੀ ਨੇ ਕੇਂਦਰ ਤੋਂ ਪੱਛਮੀ ਬੰਗਾਲ 'ਚ ਭੁੱਕੀ ਦੀ ਖੇਤੀ ਕਰਨ ਦੀ ਮਨਜ਼ੂਰੀ ਮੰਗੀ

Friday, Mar 10, 2023 - 11:38 AM (IST)

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਸੂਬੇ 'ਚ ਭੁੱਕੀ ਦੀ ਖੇਤੀ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਸੂਬੇ ਦੇ ਲੋਕ ਇਸ ਤੋਂ ਤਿਆਰ ਪਕਵਾਨਾਂ ਦਾ ਆਨੰਦ ਲੈ ਸਕਣ। ਮਮਤਾ ਬੈਨਰਜੀ ਨੇ ਵਿਧਾਨ ਸਭਾ 'ਚ ਕਿਹਾ ਕਿ 'ਪੋਸਤੋ' ਜਾਂ ਭੁੱਕੀ ਮਹਿੰਗੀ ਹੈ, ਕਿਉਂਕਿ ਇਸ ਦੀ ਖੇਤੀ ਸਿਰਫ਼ ਕੁਝ ਸੂਬਿਆਂ 'ਚ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ : ਜਾਮ ’ਚ ਫਸੀ ਕਾਰ ਤਾਂ ਮੌਕਾ ਵੇਖ ਦੌੜਿਆ ਲਾੜਾ, ਪਿੱਛੇ ਦੌੜਦੀ ਰਹੀ ਲਾੜੀ

ਉਨ੍ਹਾਂ ਕਿਹਾ,''ਬੰਗਾਲੀਆਂ ਨੂੰ ਪੋਸਤੋ ਪਸੰਦ ਹੈ। ਸਿਰਫ਼ ਚਾਰ ਸੂਬਿਆਂ 'ਚ ਇਸ ਦੀ ਖੇਤੀ ਕਿਉਂ ਕੀਤੀ ਜਾਣੀ ਚਾਹੀਦੀ ਹੈ? ਪੱਛਮੀ ਬੰਗਾਲ 'ਚ ਇਸ ਦੀ ਖੇਤੀ ਕਿਉਂ ਨਹੀਂ ਕੀਤੀ ਜਾਵੇਗੀ, ਜਦੋਂ ਕਿ ਇਹ ਹਰ ਦਿਨ ਸਾਡੇ ਮੈਨਿਊ 'ਚ ਹੈ?'' ਬੈਨਰਜੀ ਨੇ ਕਿਹਾ,''ਸਾਨੂੰ ਦੂਜੇ ਸੂਬਿਆਂ ਤੋਂ ਉੱਚੀਆਂ ਕੀਮਤਾਂ 'ਤੇ ਪੋਸਤੋ ਕਿਉਂ ਖਰੀਦਣਾ ਪਵੇਗਾ? ਪੱਛਮੀ ਬੰਗਾਲ 'ਚ ਇੱਥੇ ਪੋਸਤੋ ਦੀ ਖੇਤੀ ਦੀ ਮਨਜ਼ੂਰੀ ਕਿਉਂ ਨਹੀਂ ਮਿਲੇਗੀ? ਮੈਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਇਸ 'ਤੇ ਕੇਂਦਰ ਨੂੰ ਚਿੱਠੀ ਲਿਖਣ ਲਈ ਕਹਾਂਗੀ।'' ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਪੋਸਤੋ, ਨਸ਼ੀਲੇ ਪਦਾਰਥ ਨਹੀਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News