ਸ਼ਰਨਾਰਥੀਆਂ ਨੂੰ ਜ਼ਮੀਨ ਦਾ ਮਾਲਕਾਨਾਂ ਹੱਕ ਦੇਵੇਗੀ ਸਰਕਾਰ : ਮਮਤਾ ਬੈਨਰਜੀ

11/25/2019 11:49:59 PM

ਕੋਲਕਾਤਾ — ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸ਼ਰਨਾਰਥੀਆਂ ਨੂੰ ਜ਼ਮੀਨ ਦਾ ਮਾਲਕਾਨਾਂ ਹੱਕ ਦੇਵੇਗੀ। ਇਹ ਸ਼ਰਨਾਰਥੀ ਲੰਬੇ ਸਮੇਂ ਤੋਂ ਜਿਨ੍ਹਾਂ ਕਾਲੋਨੀਆਂ 'ਚ ਰਹਿ ਰਹੇ ਹਨ, ਉਨ੍ਹਾਂ ਨੂੰ ਰੈਗੁਲਰ ਕੀਤਾ ਜਾਵੇਗਾ। ਮਮਤਾ ਬੈਨਰਜੀ ਨੇ ਕਿਹਾ ਕਿ ਸ਼ਰਨਾਰਥੀ ਲੋਕਾਂ ਦੇ ਵੀ ਅਧਿਕਾਰ ਹੁੰਦੇ ਹਨ ਅਤੇ ਤ੍ਰਿਣਮੁਲ ਕਾਂਗਰਸ ਦੀ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਨਾਲ ਜੁੜੇ ਅਧਿਕਾਰ ਦੇਵੇਗੀ।

ਲੰਬੇ ਸਮੇਂ ਤੋਂ ਇਥੇ ਰਹਿ ਰਹੇ ਸ਼ਰਨਾਰਥੀ, ਬਸਤੀਆਂ ਦੀ ਸਾਰੀ ਜ਼ਮੀਨ ਹੋਵੇਗੀ ਰੈਗੁਲਰ : ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਬੰਨਾ 'ਚ ਕਿਹਾ, 'ਅਸੀਂ ਸਾਰੀ ਜ਼ਮੀਨ ਨੂੰ ਰੈਗੁਲਰ ਕਰਨ ਦਾ ਫੈਸਲਾ ਕੀਤਾ ਹੈ। ਅਜਿਹਾ ਇਸ ਲਈ ਕੀਤਾ ਜਾਵੇਗਾ ਕਿਉਂਕਿ ਇਨ੍ਹਾਂ ਨੂੰ ਇਥੇ ਲੰਬਾ ਸਮਾਂ ਹੋ ਚੁੱਕਾ ਹੈ। ਮਾਰਚ 1971 ਤੋਂ ਉਹ ਬਿਨਾਂ ਕਿਸੇ ਘਰ ਜਾਂ ਜ਼ਮੀਨ ਦੇ ਰਹਿ ਰਹੇ ਹਨ। ਮੈਂ ਮੰਨਦੀ ਹਾਂ ਕਿ ਸ਼ਰਨਾਰਥੀ ਦੇ ਵੀ ਅਧਿਕਾਰ ਹਨ।
ਮਮਤਾ ਬੈਨਰਜੀ ਦਾ ਇਹ ਬਿਆਨ ਪੂਰੇ ਦੇਸ਼ 'ਚ ਹੋਣ ਵਾਲੇ ਐੱਨ.ਆਰ.ਸੀ. ਦੀ ਬਹਿਸ ਦੌਰਾਨ ਆਇਆ ਹੈ। ਕੇਂਦਰ ਸਰਕਾਰ ਪਹਿਲਾਂ ਹੀ ਨੈਸ਼ਨਲ ਰਜਿਸ਼ਟਰ ਆਫ ਸਿਟੀਜਨ ਦ ਪ੍ਰਕਿਰਿਆ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਦੀ ਆਪਣੀ ਇੱਛਾ ਜ਼ਾਹਿਰ ਕਰ ਚੁੱਕੀ ਹੈ।


Inder Prajapati

Content Editor

Related News