ਲੜਖੜਾ ਕੇ 6,000 ਫੁੱਟ ਹੇਠਾਂ ਆਇਆ ਮਮਤਾ ਬੈਨਰਜੀ ਦਾ ਜਹਾਜ਼, ਵਾਲ ਵਾਲ ਬਚੀ ਜਾਨ

Tuesday, Mar 08, 2022 - 11:25 AM (IST)

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜਹਾਜ਼ ਹਾਦਸੇ ’ਚ ਵਾਲ-ਵਾਲ ਬਚ ਗਈ। ਮਮਤਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ ਨਿੱਜੀ ਜਹਾਜ਼ ’ਚ ਉਡਾਣ ਦੌਰਾਨ ਗੜਬੜੀ ਆ ਗਈ, ਜਿਸ ਵਜ੍ਹਾ ਕਰ ਕੇ ਉਨ੍ਹਾਂ ਦਾ ਜਹਾਜ਼ ਕਿਸੇ ਦੂਜੇ ਜਹਾਜ਼ ਨਾਲ ਟਕਰਾਉਂਦੇ-ਟਕਰਾਉਂਦੇ ਵਾਲ-ਵਾਲ ਬਚ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਮੇਰੀ ਜਾਨ ਵੀ ਜਾ ਸਕਦੀ ਸੀ। ਪਾਇਲਟ ਦੀ ਸੂਝਬੂਝ ਕਾਰਨ ਦੋਵੇਂ ਜਹਾਜ਼ਾਂ ’ਚ ਟੱਕਰ ਟਲ ਗਈ। ਮਮਤਾ ਬੈਨਰਜੀ ਨੇ ਇਸ ਪੂਰੀ ਘਟਨਾ ਨੂੰ ਪੱਛਮੀ ਬੰਗਾਲ ਵਿਧਾਨ ਸਭਾ ’ਚ ਦੱਸਿਆ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ 21 ਸਾਲ ਪੁਰਾਣੀ ਤਸਵੀਰ ਵਾਇਰਲ, ਜਦੋਂ ਪੁਤਿਨ ਦੇ ਪਿੱਛੇ ਖੜ੍ਹੇ ਸਨ PM ਮੋਦੀ

ਮਮਤਾ ਨੇ ਜਹਾਜ਼ ’ਚ ਉਡਾਣ ਦੌਰਾਨ ਮੁਸ਼ਕਲ ਆਉਣ ਤੋਂ ਬਾਅਦ ਪੱਛਮੀ ਬੰਗਾਲ ਸਰਕਾਰ ਨੇ ਸ਼ਨੀਵਾਰ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਨੂੰ ਰਿਪੋਰਟ ਤਲਬ ਕੀਤੀ ਸੀ। ਇਸ ਘਟਨਾ ਵਿਚ ਮਮਤਾ ਦੀ ਪਿੱਠ ਅਤੇ ਛਾਤੀ ’ਚ ਹਲਕੀਆਂ ਸੱਟਾਂ ਲੱਗੀਆਂ। ਸੂਬਾ ਸਰਕਾਰ ਨੇ ਡੀ. ਜੀ. ਸੀ. ਏ. ਤੋਂ ਜਾਣਨਾ ਚਾਹਿਆ ਕਿ ਮਮਤਾ ਦੇ ਨਿੱਜੀ ਜਹਾਜ਼ ਦੇ ਮਾਰਗ ਨੂੰ ਮਨਜ਼ੂਰੀ ਦਿੱਤੀ ਸੀ ਜਾਂ ਨਹੀਂ? ਦਰਅਸਲ ਮੁੱਖ ਮੰਤਰੀ ਮਮਤਾ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਮਗਰੋਂ ਪੱਛਮੀ ਬੰਗਾਲ ਪਰਤ ਰਹੀ ਸੀ, ਉਸ ਸਮੇਂ  ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ: PM ਮੋਦੀ ਦਾ ਵੱਡਾ ਐਲਾਨ; ਪ੍ਰਾਈਵੇਟ ਮੈਡੀਕਲ ਕਾਲਜਾਂ ’ਚ ਅੱਧੀਆਂ ਸੀਟਾਂ ’ਤੇ ਸਰਕਾਰੀ ਜਿੰਨੀ ਹੋਵੇਗੀ ਫ਼ੀਸ

ਮੁੱਖ ਮੰਤਰੀ ਨੇ ਵਿਧਾਨ ਸਭਾ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਚਾਨਕ ਇਕ ਹੋਰ ਜਹਾਜ਼ ਮੇਰੇ ਜਹਾਜ਼ ਦੇ ਸਾਹਮਣੇ ਆ ਗਿਆ ਸੀ ਅਤੇ ਜੇਕਰ 10 ਸਕਿੰਟ ਤੱਕ ਉਹ ਹੀ ਸਥਿਤੀ ਰਹਿੰਦੀ ਤਾਂ ਦੋਵੇਂ ਜਹਾਜ਼ ਟਕਰਾ ਜਾਂਦੇ। ਪਾਇਲਟ ਦੀ ਸੂਝਬੂਝ ਕਾਰਨ ਮੈਂ ਬਚ ਗਈ। ਜਹਾਜ਼ 6,000 ਫੁੱਟ ਹੇਠਾਂ ਆ ਗਿਆ। ਮੇਰੀ ਪਿੱਠ ਅਤੇ ਛਾਤੀ ’ਚ ਸੱਟਾਂ ਲੱਗੀਆਂ ਹਨ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਜਹਾਜ਼ ਕਿਸੇ ਏਅਰ ਪਾਕੇਟ ’ਚ ਨਹੀਂ ਗਿਆ ਸੀ। ਸ਼ੁੱਕਰਵਾਰ ਸ਼ਾਮ ਨੂੰ ਬੈਨਰਜੀ ਨੂੰ ਲੈ ਕੇ ਜਾ ਰਹੀ ਚਾਰਟਰਡ ਉਡਾਣ ’ਚ ਸੰਚਾਲਨ ਦੌਰਾਨ ਗੜਬੜੀ ਆ ਗਈ, ਜਿਸ ਕਾਰਨ ਜਹਾਜ਼ ਅਜੀਬ ਤਰੀਕੇ ਨਾਲ ਹਿੱਲਣ ਲੱਗਾ। ਪਾਇਲਟ  ਜਹਾਜ਼ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅਡੇ ’ਤੇ ਉਤਾਰਨ ’ਚ ਸਫਲ ਰਿਹਾ। 

ਇਹ ਵੀ ਪੜ੍ਹੋ: ਮਹਿਲਾ ਦਿਵਸ ’ਤੇ PM ਮੋਦੀ ਨੇ ਕਿਹਾ- ਮੈਂ ਨਾਰੀ ਸ਼ਕਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਨਮਨ ਕਰਦਾ ਹਾਂ


Tanu

Content Editor

Related News